ਉਨਾਦਕਤ ਨੇ ਸੌਰਾਸ਼ਟਰ ਨੂੰ ਰਣਜੀ ਫਾਈਨਲ 'ਚ ਪਹੁੰਚਾਇਆ

Wednesday, Mar 04, 2020 - 10:20 PM (IST)

ਉਨਾਦਕਤ ਨੇ ਸੌਰਾਸ਼ਟਰ ਨੂੰ ਰਣਜੀ ਫਾਈਨਲ 'ਚ ਪਹੁੰਚਾਇਆ

ਰਾਜਕੋਟ— ਕਪਤਾਨ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ (56 ਦੌੜਾਂ 'ਤੇ 7 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਸੌਰਾਸ਼ਟਰ ਨੇ ਗੁਜਰਾਤ ਨੂੰ 5ਵੇਂ ਅਤੇ ਆਖਰੀ ਦਿਨ ਬੁੱਧਵਾਰ 92 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਸਾਲ ਰਣਜੀ ਟਰਾਫੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਮੁਕਾਬਲਾ 13 ਸਾਲ ਬਾਅਦ ਫਾਈਨਲ ਵਿਚ ਪਹੁੰਚੇ ਬੰਗਾਲ ਨਾਲ 9 ਮਾਰਚ ਤੋਂ ਰਾਜਕੋਟ 'ਚ ਹੋਵੇਗਾ।

PunjabKesari
ਸੌਰਾਸ਼ਟਰ ਨੇ ਰਣਜੀ ਟਰਾਫੀ ਸੈਮੀਫਾਈਨਲ 'ਚ ਗੁਜਰਾਤ ਸਾਹਮਣੇ 327 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ ਅਤੇ ਗੁਜਰਾਤ ਨੇ ਸਵੇਰੇ 1 ਵਿਕਟ 'ਤੇ 7 ਦੌੜਾਂ ਦੀ ਆਪਣੀ ਪਾਰੀ ਨੂੰ ਅੱਗੇ ਵਧਾਇਆ। ਉਸ ਨੂੰ ਮੈਚ ਦੇ ਆਖਰੀ ਦਿਨ ਜਿੱਤ ਲਈ 320 ਦੌੜਾਂ ਦੀ ਜ਼ਰੂਰਤ ਹੈ। ਪਹਿਲੇ 2 ਸੈਸ਼ਨਾਂ 'ਚ ਰੋਮਾਂਚਕ ਮੁਕਾਬਲਾ ਹੋਇਆ ਪਰ ਉਨਾਦਕਤ ਨੇ ਅੰਤਿਮ ਸੈਸ਼ਨ 'ਚ ਗੁਜਰਾਤ ਨੂੰ ਸਮੇਟ ਦਿੱਤਾ। ਉਨਾਦਕਤ ਨੇ 3.2 ਓਵਰਾਂ ਦੀ ਖਤਰਨਾਕ ਗੇਂਦਬਾਜ਼ੀ 'ਚ 4 ਵਿਕਟਾਂ ਕੱਢ ਕੇ ਗੁਜਰਾਤ ਦੀਆਂ ਉਮੀਦਾਂ ਨੂੰ ਢੇਰ ਕਰ ਦਿੱਤਾ।

PunjabKesari
ਗੁਜਰਾਤ ਦੀ ਟੀਮ 5 ਵਿਕਟਾਂ 'ਤੇ 221 ਦੌੜਾਂ ਤੋਂ 234 ਦੌੜਾਂ ਬਣਾਉਂਦਿਆਂ ਤੱਕ ਸਿਮਟ ਗਈ। ਉਨਾਦਕਤ ਨੇ 22.2 ਓਵਰਾਂ 'ਚ 56 ਦੌੜਾਂ 'ਤੇ 7 ਵਿਕਟਾਂ ਲਈਆਂ ਅਤੇ ਮੈਚ ਵਿਚ 10 ਵਿਕਟਾਂ ਵੀ ਪੂਰੀਆਂ ਕੀਤੀਆਂ। ਉਸ ਨੇ ਪਹਿਲੀ ਪਾਰੀ 'ਚ 86 ਦੌੜਾਂ 'ਤੇ 3 ਵਿਕਟਾਂ ਲਈਆਂ ਸਨ। ਸੌਰਾਸ਼ਟਰ ਦੀ ਦੂਜੀ ਪਾਰੀ 'ਚ 139 ਦੌੜਾਂ ਬਣਾਉਣ ਵਾਲੇ ਅਪ੍ਰਿਤ ਵਾਸਵਦਾ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਵਾਸਵਦਾ ਨੇ ਇਹ ਪਾਰੀ ਉਸ ਵੇਲੇ ਖੇਡੀ ਸੀ, ਜਦੋਂ ਸੌਰਾਸ਼ਟਰ ਨੇ ਆਪਣੀਆਂ 5 ਵਿਕਟਾਂ ਸਿਰਫ 15 ਦੌੜਾਂ 'ਤੇ ਹੀ ਗੁਆ ਦਿੱਤੀਆਂ ਸਨ।  


author

Gurdeep Singh

Content Editor

Related News