ICC ਦੀ ਬੈਠਕ ’ਚ ‘ਅੰਪਾਇਰਜ਼ ਕਾਲ’ ਤੇ ਸਾਹਿਨੀ ਦੇ ਭਵਿੱਖ ’ਤੇ ਹੋਵੇਗੀ ਚਰਚਾ

Thursday, Mar 25, 2021 - 01:28 AM (IST)

ICC ਦੀ ਬੈਠਕ ’ਚ ‘ਅੰਪਾਇਰਜ਼ ਕਾਲ’ ਤੇ ਸਾਹਿਨੀ ਦੇ ਭਵਿੱਖ ’ਤੇ ਹੋਵੇਗੀ ਚਰਚਾ

ਦੁਬਈ- ਅਨਿਲ ਕੁੰਬਲੇ ਦੀ ਪ੍ਰਧਾਨਗੀ ਵਾਲੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਕ੍ਰਿਕਟ ਕਮੇਟੀ ਦੀ ਇਸ ਹਫਤੇ ਦੇ ਆਖਿਰ ’ਚ ਇੱਥੇ ਹੋਣ ਵਾਲੀ ਬੈਠਕ ’ਚ ਵਿਵਾਦਿਤ ‘ਅੰਪਾਇਰਜ਼ ਕਾਲ’ ਉੱਤੇ ਚਰਚਾ ਕੀਤੀ ਜਾਵੇਗੀ, ਜਿਸ ਦੀ ਭਾਰਤੀ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਖਿਡਾਰੀਆਂ ਨੇ ਆਲੋਚਨਾ ਕੀਤੀ ਹੈ। ਆਈ. ਸੀ. ਸੀ. ਕ੍ਰਿਕਟ ਬੋਰਡ ਦੀ ਬੈਠਕ 30 ਮਾਰਚ ਨੂੰ ਇੱਥੇ ਹੋਣੀ ਹੈ ਅਤੇ ਉਸੇ ਦਿਨ ਮੁੱਖ ਕਾਰਜਕਾਰੀ ਮਨੂੰ ਸਾਹਨੀ ਦੇ ਭਵਿੱਖ ’ਤੇ ਵੀ ਚਰਚਾ ਕੀਤੀ ਜਾਵੇਗੀ। ਸਾਹਨੀ ਇਸ ਸਮੇਂ ਛੁੱਟੀ ’ਤੇ ਹੈ। ਅੰਤ੍ਰਿਕ ਜਾਂਚ ’ਚ ਕਥਿਤ ਤੌਰ ’ਤੇ ਪਾਇਆ ਗਿਆ ਕਿ ਕਰਮਚਾਰੀਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਸਖਤ ਸੀ।

ਇਹ ਖ਼ਬਰ ਪੜ੍ਹੋ-- CSK ਨੇ ਨਵੀਂ ਜਰਸੀ ਕੀਤੀ ਲਾਂਚ, ਫੌਜ ਦੇ ਸਨਮਾਨ ’ਚ ਉਸ ਦਾ ‘ਕੈਮਾਫਲਾਜ’ ਵੀ ਸ਼ਾਮਲ


ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਹਫਤੇ ਦੇ ਆਖਰ 'ਚ ਤਿਮਾਹੀ ਬੈਠਕ ਹੋਣੀ ਹੈ। ਉਸ ਤੋਂ ਪਹਿਲਾਂ ਬੈਠਕ ਹੋਣੀ ਹੈ। ਉਸ ਤੋਂ ਪਹਿਲਾਂ ਅੰਪਾਇਰਜ਼ ਕਾਲ 'ਤੇ ਵੀ ਗੱਲ ਕੀਤੀ ਜਾਵੇਗੀ। ਮੁਖ ਅਧਿਕਾਰੀਆਂ ਦੀ ਵੀ ਬੈਠਕ ਹੋਣੀ ਹੈ। ਅੰਪਾਇਰਜ਼ ਕਾਲ ਦੇ ਕੁਝ ਵਿਵਾਦਿਤ ਫੈਸਲਿਆਂ ਤੋਂ ਬਾਅਦ ਕੋਹਲੀ ਨੇ ਇਸ ਨੂੰ ਅਸਪਸ਼ਟ ਦੱਸਦੇ ਹੋਏ ਕਿਹਾ ਸੀ ਕਿ ਕਰਾਰ ਦੇ ਫੈਸਲੇ ਇਸ ਆਧਾਰ 'ਤੇ ਹੀ ਲਏ ਜਾਣੇ ਚਾਹੀਦੇ ਕਿ ਗੇਂਦ ਸਟੰਪਸ 'ਤੇ ਜਾ ਰਹੀ ਹੈ ਜਾਂ ਨਹੀਂ।  

ਇਹ ਖ਼ਬਰ ਪੜ੍ਹੋ- ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News