ਮਹਾਰਾਸ਼ਟਰ ਦੇ ਲੋਕਲ ਟੂਰਨਾਮੈਂਟ 'ਚ ਅੰਪਾਇਰ ਆਇਆ ਚਰਚਾ ਵਿਚ, ਇੰਝ ਦਿੰਦੈ ਵਾਈਡ (ਵੀਡੀਓ)

Monday, Dec 06, 2021 - 08:29 PM (IST)

ਨਵੀਂ ਦਿੱਲੀ- ਮਹਾਰਾਸ਼ਟਰ ਦੇ ਸਥਾਨਕ ਕ੍ਰਿਕਟ ਟੂਰਨਾਮੈਂਟ ਪੁਰੰਦਰ ਪ੍ਰੀਮੀਅਰ ਲੀਗ ਦੇ ਦੌਰਾਨ ਮੈਦਾਨ ਅੰਪਾਇਰ ਦਾ ਵਾਈਡ ਗੇਂਦ ਦੇਣ ਦਾ ਸਟਾਈਲ ਇਸ ਸਮੇਂ ਖੂਬ ਚਰਚਾ 'ਚ ਹੈ। ਇੰਟਰਨੈੱਟ 'ਤੇ ਕਲਿੱਪ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਪੁਰੰਦਰ ਪ੍ਰੀਮੀਅਰ ਲੀਗ ਦੇ ਦੌਰਾਨ ਅੰਪਾਇਰਿੰਗ ਦੀ ਇਕ ਨਵੀਨਤਾਕਾਰੀ ਸ਼ੈਲੀ ਦੇਖੀ ਗਈ ਹੈ। ਅੰਪਾਇਰ ਜੋਕਿ ਆਮ ਤੌਰ 'ਤੇ ਵਾਈਡ ਸਿਗਨਲ ਦੇਣ ਦੇ ਲਈ ਆਪਣੇ ਦੋਵੇਂ ਹੱਥ ਫੈਲਾਉਂਦੇ ਹਨ ਪਰ ਪੁਰੰਦਰ ਪ੍ਰੀਮੀਅਰ ਲੀਗ ਵਿਚ ਇਕ ਅੰਪਾਇਰ ਨੇ ਆਪਣੇ ਪੈਰਾਂ ਦਾ ਇਸਤੇਮਾਲ ਇਸਦੇ ਲਈ ਕੀਤਾ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਗੇਂਦਬਾਜ਼ ਵਲੋਂ ਗੇਂਦ ਸੁੱਟਣ ਤੋਂ ਬਾਅਦ ਅੰਪਾਇਰ ਕਿਸ ਤਰ੍ਹਾਂ ਪਹਿਲਾਂ ਪਿੱਛੇ ਵੱਲ ਜਾਂਦਾ ਹੈ ਤੇ ਫਿਰ ਹੈੱਡ ਸਟੈਂਡ 'ਤੇ ਇੰਝ ਲੱਤਾਂ ਨਾਲ ਵਾਈਡ ਗੇਂਦ ਦਾ ਇਸ਼ਾਰਾ ਕਰਦਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। 


ਇਹ ਖ਼ਬਰ ਪੜ੍ਹੋ- ਵਿਰਾਟ ਨੇ ਹਾਸਲ ਕੀਤੀ ਇਹ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਕ੍ਰਿਕਟਰ


ਲੋਕਲ ਸੀਰੀਜ਼ 'ਚ ਨਹੀਂ ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੀ ਗਈ ਅੰਤਰਰਾਸ਼ਟਰੀ ਟੈਸਟ ਸੀਰੀਜ਼ ਦੇ ਦੌਰਾਨ ਵੀ ਅੰਪਾਇਰਿੰਗ ਵੱਡਾ ਮੁੱਦਾ ਰਹੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਾਨਖੇੜੇ ਦੇ ਮੈਦਾਨ 'ਤੇ ਪਹਿਲੀ ਪਾਰੀ ਵਿਚ ਜ਼ੀਰੋ 'ਤੇ ਆਊਟ ਹੋ ਗਏ। ਹਾਲਾਂਕਿ ਡੀ. ਆਰ. ਐੱਸ. ਵਿਚ ਅਜਿਹਾ ਲੱਗ ਰਿਹਾ ਸੀ ਕਿ ਕੋਹਲੀ ਆਟ ਆਊਟ ਹੈ ਪਰ ਅੰਪਾਇਰ ਵਰਿੰਦਰ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਆਊਟ ਦੇ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅੰਪਾਇਰ ਦੀ ਖੂਬ ਨਿੰਦਾ ਹੋਈ ਸੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News