IND v AUS : ਭਾਰਤ ਨੂੰ ਲੱਗਾ ਝਟਕਾ, ਸੱਟ ਕਾਰਨ ਇਸ ਤੇਜ਼ ਗੇਂਦਬਾਜ਼ ਨੇ ਛੱਡਿਆ ਮੈਦਾਨ
Monday, Dec 28, 2020 - 12:33 PM (IST)
ਸਪੋਰਟਸ ਡੈਸਕ— ਆਸਟਰੇਲੀਆ ਖ਼ਿਲਾਫ਼ ਮੈਲਬੋਰਨ ਕ੍ਰਿਕਟ ਗਰਾਊਂਡ ’ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ’ਚ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਦੂਜੇ ਟੈਸਟ ਦੇ ਤੀਜੇ ਦਿਨ ਟੀਮ ਇੰਡੀਆ ਨੂੰ ਝਟਕਾ ਲੱਗਾ ਹੈ ਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਪਿੰਡਲੀ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਲਗੜਾਉਂਦੇ ਹੋਏ ਮੈਦਾਨ ਛੱਡਣਾ ਪਿਆ।
ਇਹ ਵੀ ਪੜ੍ਹੋ : ਆਸਟਰੇਲੀਆਈ ਓਪਨ ਨਹੀਂ ਖੇਡਣਗੇ ਫ਼ੈਡਰਰ, ਗੋਡੇ ਦੀ ਸੱਟ ਬਣੀ ਅੜਿੱਕਾ
ਆਸਟਰੇਲੀਆ ਦੀ ਦੂਜੀ ਪਾਰੀ ਦਾ ਅੱਠਵਾਂ ਤੇ ਆਪਣਾ ਚੌਥਾ ਓਵਰ ਕਰਦੇ ਸਮੇਂ33 ਸਾਲਾ ਉਮੇਸ਼ ਤੇਜ਼ ਦਰਦ ਕਾਰਨ ਲੜਖੜਾ ਗਏ। ਉਨ੍ਹਾਂ ਨੇ ਤੁਰੰਤ ਮੈਡੀਕਲ ਟੀਮ ਨੂੰ ਬੁਲਾਇਆ। ਇਸ ਤੋਂ ਬਾਅਦ ਉਹ ਲੰਗੜਾਉਂਦੇ ਹੋਏ ਡ੍ਰੈਸਿੰਗ ਰੂਮ ’ਚ ਚਲੇ ਗਏ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਮੈਡੀਕਲ ਟੀਮ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਉਮੇਸ਼ ਯਾਦਵ ਨੂੰ ਆਪਣਾ ਚੌਥਾ ਵਿਕਟ ਕਰਦੇ ਸਮੇਂ ਪਿੰਡਲੀ ’ਚ ਦਰਦ ਹੋਇਆ ਤੇ ਬੀ. ਸੀ. ਸੀ. ਆਈ. ਦੇ ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ। ਉਨ੍ਹਾਂ ਨੂੰ ਹੁਣ ਸਕੈਨ ਲਈ ਲਿਜਾਇਆ ਜਾ ਰਿਹਾ ਹੈ।’’
ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ
ਉਮੇਸ਼ ਨੇ ਇਸ ਤੋਂ ਪਹਿਲਾਂ ਦੂਜੇ ਓਵਰ ’ਚ ਸਲਾਮੀ ਬੱਲੇਬਾਜ਼ ਜੋ ਬਰਨਸ ਨੂੰ ਆਊਟ ਕੀਤਾ ਸੀ ਤੇ ਉਹ ਚੰਗੀ ਲੈਅ ’ਚ ਦਿਸ ਰਹੇ ਸਨ। ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਮੁਹੰਮਦ ਸਿਰਾਜ ਨੇ ਉਨ੍ਹਾਂ ਦਾ ਓਵਰ ਪੂਰਾ ਕੀਤਾ। ਭਾਰਤ ਨੂੰ ਪਹਿਲਾਂ ਹੀ ਮੁਹੰਮਦ ਸ਼ੰਮੀ ਤੇ ਇਸ਼ਾਂਤ ਸ਼ਰਮਾ ਦੀ ਕਮੀ ਮਹਿਸੂਸ ਹੋ ਰਹੀ ਹੈ। ਉਮੇਸ਼ ਦੇ ਸੱਟ ਦਾ ਸ਼ਿਕਾਰ ਹੋਣ ਨਾਲ 4 ਮੈਚਾਂ ਦੀ ਸੀਰੀਜ਼ ’ਚ ਉਸ ਦੀ ਪਰੇਸ਼ਾਨੀ ਵੱਧ ਸਕਦੀ ਹੈ। ਭਾਰਤ ਮੈਚ ’ਚ 5 ਗੇਂਦਬਾਜ਼ਾਂ ਨਾਲ ਉਤਰਿਆ ਹੈ ਤੇ ਅਜੇ ਉਸ ਦਾ ਇਹ ਫ਼ੈਸਲਾ ਸਹੀ ਨਜ਼ਰ ਆ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।