ਇਸ ਮੈਦਾਨ 'ਤੇ ਯੂਕ੍ਰੇਨ ਨੇ ਰੂਸ ਨੂੰ ਦਿੱਤੀ ਸ਼ਿਕਸਤ, ਬਾਈਕਾਟ ਕਰਨ ਦੀ ਬਜਾਏ ਖ਼ੁਦ ਸਾਹਮਣੇ ਆਈ ਸਵਿਤੋਲਿਨਾ

Thursday, Mar 03, 2022 - 10:47 AM (IST)

ਇਸ ਮੈਦਾਨ 'ਤੇ ਯੂਕ੍ਰੇਨ ਨੇ ਰੂਸ ਨੂੰ ਦਿੱਤੀ ਸ਼ਿਕਸਤ, ਬਾਈਕਾਟ ਕਰਨ ਦੀ ਬਜਾਏ ਖ਼ੁਦ ਸਾਹਮਣੇ ਆਈ ਸਵਿਤੋਲਿਨਾ

ਮੈਕਸਿਕੋ ਸਿਟੀ- ਯੂਕ੍ਰੇਨ ਦੀ ਐਲਿਨਾ ਸਵਿਤੋਲਿਨਾ ਨੇ ਮੈਚ ਦਾ ਬਾਈਕਾਟ ਕਰਨ ਦੀ ਬਜਾਏ ਕੋਰਟ 'ਤੇ ਉਤਰ ਕੇ ਮਾਨਟੇਰੀ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਰੂਸ ਦੀ ਅਨਾਸਤਾਸੀਆ ਪੋਟਾਪੋਵਾ ਨੂੰ 6-2, 6-1 ਨਾਲ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਸਵਿਤੋਲਿਨਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਤਕ ਪੁਰਸ਼ ਤੇ ਮਹਿਲਾਵਾਂ ਦੇ ਕੌਮਾਂਤਰੀ ਟੈਨਿਸ ਸੰਘ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਆਪਣੇ ਦੇਸ਼ ਦਾ ਨਾਂ, ਝੰਡਾ ਤੇ ਰਾਸ਼ਟਰੀ ਗਾਨ ਦੀ ਵਰਤੋਂ ਕਰਨ ਤੋਂ ਨਹੀਂ ਰੋਕਦੇ ਉਦੋਂ ਤਕ ਉਹ ਇਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਦੇ ਖ਼ਿਲਾਫ਼ ਨਹੀਂ ਖੇਡੇਗੀ।

ਇਹ ਵੀ ਪੜ੍ਹੋ : FIA ਦੇ ਝੰਡੇ ਹੇਠਾਂ ਹੀ ਮੁਕਾਬਲੇ 'ਚ ਹਿੱਸਾ ਲੈ ਪਾਉਣਗੇ ਰੂਸੀ ਡਰਾਈਵਰ

ਟੈਨਿਸ ਦੇ ਸੰਚਾਲਨ ਅਦਾਰਿਆਂ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਉਹ ਆਪਣੇ ਕੌਮੀ ਝੰਡੇ ਦਾ ਇਸਤੇਮਾਲ ਨਹੀਂ ਕਰ ਸਕਦੇ। ਸਵਿਤੋਲਿਨਾ ਨੇ ਕਿਹਾ ਅੱਜ ਮੇਰੇ ਲਈ ਖ਼ਾਸ ਮੈਚ ਸੀ। ਮੈਂ ਬਹੁਤ ਦੁਖੀ ਸੀ ਪਰ ਮੈਨੂੰ ਖ਼ੁਸ਼ੀ ਹੈ ਕਿ ਮੈਂ ਇੱਥੇ ਖੇਡ ਰਹੀ ਹਾਂ। ਮੇਰਾ ਪੂਰਾ ਧਿਆਨ ਖੇਡ 'ਤੇ ਸੀ। ਮੈਂ ਆਪਣੇ ਦੇਸ਼ ਲਈ ਇਕ ਮਿਸ਼ਨ 'ਤੇ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News