ਬ੍ਰਿਟੇਨ ਦੀ ਮਹਿਲਾ ਫ਼ੁੱਟਬਾਲ ਟੀਮ ਓਲੰਪਿਕ ’ਚ ਕਰੇਗੀ ‘ਬਲੈਕ ਲਾਈਵਸ ਮੈਟਰ’ ਦਾ ਸਮਰਥਨ

Thursday, Jul 15, 2021 - 06:37 PM (IST)

ਬ੍ਰਿਟੇਨ ਦੀ ਮਹਿਲਾ ਫ਼ੁੱਟਬਾਲ ਟੀਮ ਓਲੰਪਿਕ ’ਚ ਕਰੇਗੀ ‘ਬਲੈਕ ਲਾਈਵਸ ਮੈਟਰ’ ਦਾ ਸਮਰਥਨ

ਲੰਡਨ— ਬ੍ਰਿਟੇਨ  ਦੀ ਮਹਿਲਾ ਫ਼ੁੱਟਬਾਲ ਟੀਮ ਦੀ ਯੋਜਨਾ ਟੋਕੀਓ ਓਲੰਪਿਕ ’ਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ‘ਬਲੈਕ ਲਾਈਵਸ ਮੈਟਰ’ ਦੇ ਸਮਰਥਨ ’ਚ ਇਕ ਗੋਡੇ ਦੇ ਭਾਰ ’ਤੇ ਬੈਠ ਕੇ ਨਸਲਵਾਦ ਦਾ ਵਿਰੋਧ ਕਰਨ ਦੀ ਹੈ।  ਬਲੈਕ ਲਾਈਵਸ ਮੈਟਰ ਸਮਰਥਨ ਕਾਲੇ ਲੋਕਾਂ ਵਿਰੁੱਧ ਪੁਲਸ ਤੇ ਲੋਕਾਂ ਦੇ ਮਾੜੇ ਵਤੀਰੇ ਖ਼ਿਲਾਫ਼ ਇਕ ਤਰ੍ਹਾਂ ਦੀ ਮੁਹਿੰਮ ਹੈ। ਪਿਛਲੇ ਸਾਲ ਤੋਂ ਖਿਡਾਰੀ ਇਸ ਮੁਦਰਾ (ਪੋਸਚਰ) ਨਾਲ ਨਸਲਵਾਦ ਖ਼ਿਲਾਫ਼ ਵਿਰੋਧ ਦਰਜ ਕਰਾ ਰਹੇ ਹਨ। 

ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਇਸ ਮਹੀਨੇ ਨਿਯਮਾਂ ’ਚ ਥੋੜ੍ਹੀ ਰਿਆਇਤ ਦਿੱਤੀ ਹੈ ਜਿਸ ਨਾਲ ਓਲੰਪਿਕ ਖਿਡਾਰੀ ਟੋਕੀਓ ਖੇਡਾਂ ’ਚ ਖੇਡਣ ਦੇ ਦੌਰਾਨ ਮੈਦਾਨ ’ਤੇ ਵਿਰੋਧ ਦੀ ਮੁਦਰਾ ਬਣਾ ਸਕਦੇ ਹਨ। ਬ੍ਰਿਟੇਨ ਦੀ ਕੋਚ ਹੇਗੇ ਰਿਸੇ ਨੇ ਕਿਹਾ ਕਿ ਖਿਡਾਰੀ ਤੇ ਸਟਾਫ਼ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਕਲੱਬ ਤੇ ਕੌਮਾਂਤਰੀ ਪੱਧਰ ’ਤੇ ਇਕ ਗੋਡੇ ਦੇ ਭਾਰ ਬੈਠ ਰਹੇ ਹਨ ਤੇ ਅਸੀਂ ਜੋ ਕਰ ਰਹੇ ਹਾਂ, ਉਸ ਨੂੰ ਜਾਰੀ ਰੱਖਣ ਦੇ ਫ਼ੈਸਲੇ ਨਾਲ ਇਕਜੁੱਟ ਹਾਂ ਤਾਂ ਜੋ ਨਸਲਵਾਦ ਤੇ ਭੇਦਭਾਵ ਦੇ ਪ੍ਰਤੀ ਜਾਗਰੂਕਤਾ ਫੈਲਾ ਸਕੀਏ ਤੇ ਜਿਨ੍ਹਾਂ ਦੀ ਜ਼ਿੰਦਗੀ ਇਸ ਨਾਲ ਪ੍ਰਭਾਵਿਤ ਹੋਈ ਹੈ, ਉਨ੍ਹਾਂ ਸਾਰਿਆਂ ਦੇ ਨਾਲ ਇਕਜੁੱਟ ਹੋ ਕੇ ਮਜ਼ਬੂਤੀ ਦਿਖਾ ਸਕੀਏ।


author

Tarsem Singh

Content Editor

Related News