ਉਦੈ ਸਹਾਰਨ ਨੇ ਵਧਾਇਆ ਪੰਜਾਬ ਦਾ ਮਾਣ, ਬਣਿਆ U-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕਪਤਾਨ
Thursday, Dec 21, 2023 - 12:41 AM (IST)
ਸਪੋਰਟਸ ਡੈਸਕ- 19 ਜਨਵਰੀ ਤੋਂ ਸ਼ੁਰੂ ਹੋ ਰਹੇ ਅੰਡਰ-19 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਬਠਿੰਡਾ ਦੇ ਉਦੈ ਸਹਾਰਨ ਨੂੰ ਸੌਂਪੀ ਗਈ ਹੈ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ ਤੇ ਦੱਖਣੀ ਅਫਰੀਕਾ 'ਚ ਖੇਡੇ ਜਾਣ ਵਾਲੇ ਟੂਰਨਾਮੈਂਟ ਲਈ ਇਸ ਟੀਮ ਦਾ ਕਪਤਾਨ ਉਦੈ ਸਹਾਰਨ ਨੂੰ ਐਲਾਨਿਆ ਗਿਆ ਹੈ।
ਇਸ ਤੋਂ ਪਹਿਲਾਂ ਉਦੈ ਨੂੰ ਅੰਡਰ-19 ਏਸ਼ੀਆ ਕੱਪ ਲਈ ਵੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਤੇ ਉਸ ਨੇ ਆਪਣੀ ਕਪਤਾਨੀ ਨਾਲ ਕਾਫ਼ੀ ਪ੍ਰਭਾਵਿਤ ਕੀਤਾ ਸੀ। ਇਹ ਟੂਰਨਾਮੈਂਟ ਦੁਬਈ 'ਚ ਖੇਡਿਆ ਗਿਆ ਸੀ। ਉਦੈ ਇਕ ਆਲਰਾਊਂਡਰ ਹੈ ਤੇ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਉਦੈ ਤੋਂ ਇਲਾਵਾ ਪੰਜਾਬ ਤੋਂ ਆਰਾਧਿਆ ਸ਼ੁਕਲਾ ਦੀ ਵੀ ਭਾਰਤੀ ਅੰਡਰ-19 ਟੀਮ 'ਚ ਚੋਣ ਕੀਤੀ ਗਈ ਹੈ।
ਇਹ ਵੀ ਪੜ੍ਹੋ- IPL : ਰੱਜ ਕੇ ਵਰ੍ਹਿਆ ਖਿਡਾਰੀਆਂ 'ਤੇ ਪੈਸਾ, ਜਾਣੋ ਕਿਸ ਟੀਮ ਨੇ ਕਿੰਨੇ ਪੈਸੇ ਖ਼ਰਚ ਕੇ ਕਿਹੜਾ ਖਿਡਾਰੀ ਖਰੀਦਿਆ
ਅੰਡਰ-19 ਵਿਸ਼ਵ ਕੱਪ ਦੱਖਣੀ ਅਫਰੀਕਾ 'ਚ 19 ਜਨਵਰੀ ਤੋਂ 12 ਫਰਵਰੀ ਤੱਕ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ ਤੇ ਇਸ ਦੌਰਾਨ 41 ਮੈਚ ਖੇਡੇ ਜਾਣਗੇ। 16 ਟੀਮਾਂ ਨੂੰ 4 ਗਰੁੱਪਾਂ 'ਚ ਵੰਡਿਆ ਗਿਆ ਹੈ-
ਗਰੁੱਪ ਏ- ਭਾਰਤ, ਬੰਗਲਾਦੇਸ਼, ਅਮਰੀਕਾ, ਆਇਰਲੈਂਡ
ਗਰੁੱਪ ਬੀ- ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸਕਾਟਲੈਂਡ
ਗਰੁੱਪ ਸੀ- ਆਸਟ੍ਰੇਲੀਆ, ਸ਼੍ਰੀਲੰਕਾ, ਜ਼ਿੰਬਾਬਵੇ, ਨਾਮੀਬੀਆ
ਗਰੁੱਪ ਡੀ- ਪਾਕਿਸਤਾਨ, ਨਿਊਜ਼ੀਲੈਂਡ, ਨੇਪਾਲ, ਅਫ਼ਗਾਨਿਸਤਾਨ
ਚੁਣੇ ਗਏ ਭਾਰਤੀ ਖਿਡਾਰੀ
ਉਦੈ ਸਹਾਰਨ (ਕਪਤਾਨ), ਸੌਮਯ ਕੁਮਾਰ ਪਾਂਡੇ, ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਮਯੂਰ ਪਟੇਲ, ਸਚਿਨ ਦਾਸ, ਪ੍ਰਿਯਾਂਸ਼ੂ ਮੋਲਿਆ, ਮੁਸ਼ੀਰ ਖ਼ਾਨ, ਅਰਵੈਲੀ ਅਵਨੀਸ਼ ਰਾਓ, ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ, ਧਨੁਸ਼ ਗੌੜਾ, ਆਰਾਧਿਆ ਸ਼ੁਕਲਾ, ਰਾਜ ਲਿੰਬਾਨੀ, ਨਮਨ ਤਿਵਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8