ਯੂ.ਏ.ਈ. ''ਚ IPL ਲਈ ਸਰਕਾਰ ਤੋਂ ਮਿਲੀ ਲਿਖਤੀ ਮਨਜ਼ੂਰੀ

Tuesday, Aug 11, 2020 - 02:19 AM (IST)

ਯੂ.ਏ.ਈ. ''ਚ IPL ਲਈ ਸਰਕਾਰ ਤੋਂ ਮਿਲੀ ਲਿਖਤੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੂੰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਰਸਮੀ ਮਨਜ਼ੂਰੀ ਮਿਲ ਗਈ ਹੈ। ਲੀਗ ਦੇ ਚੇਅਰਮੈਨ ਪਟੇਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਈ. ਪੀ. ਐੱਲ. ਸੰਯੁਕਤ ਅਰਬ ਅਮੀਰਾਤ ਵਿਚ 19 ਦਸੰਬਰ ਤੋਂ 10 ਨਵੰਬਰ ਵਿਚਾਲੇ ਸ਼ਾਰਜਾਹ, ਦੁਬਈ ਤੇ ਆਬੂਧਾਬੀ ਵਿਚ ਖੇਡਿਆ ਜਾਵੇਗਾ। ਸਰਕਾਰ ਨੇ ਪਿਛਲੇ ਹਫਤੇ ਬੀ. ਸੀ. ਸੀ. ਆਈ. ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਸੀ। ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਕਾਰਣ ਯੂ. ਏ. ਈ. ਵਿਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਪਟੇਲ ਨੇ ਕਿਹਾ,''ਸਾਨੂੰ ਲਿਖਤੀ ਮਨਜ਼ੂਰੀ ਮਿਲ ਗਈ ਹੈ।''
ਉਸ ਤੋਂ ਪੁੱਛਿਆ ਗਿਆ ਸੀ ਕਿ ਕੀ ਗ੍ਰਹਿ ਤੇ ਵਿਦੇਸ਼ ਮੰਤਰਾਲਾ ਦੋਵਾਂ ਨੇ ਲਿਖਤੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਦਾ ਕੋਈ ਵੀ ਖੇਡ ਸੰਗਠਨ ਜਦੋਂ ਘਰੇਲੂ ਟੂਰਨਾਮੈਂਟ ਵਿਦੇਸ਼ ਵਿਚ ਕਰਵਾਉਂਦਾ ਹੈ ਤਾਂ ਗ੍ਰਹਿ, ਵਿਦੇਸ਼ ਤੇ ਖੇਡ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।

ਬੋਰਡ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ,''ਸਰਕਾਰ ਤੋਂ ਮਨਜ਼ੂਰੀ ਮਿਲਣੀ ਤੋਂ ਬਾਅਦ ਅਸੀਂ ਅਮੀਰਾਤ ਕ੍ਰਿਕਟ ਬੋਰਡ ਨੂੰ ਦੱਸ ਦਿੱਤਾ ਸੀ। ਹੁਣ ਸਾਨੂੰ ਲਿਖਤੀ ਮਨਜ਼ੂਰੀ ਵੀ ਮਿਲ ਗਈ ਹੈ ਤੇ ਟੀਮਾਂ ਨੂੰ ਸੂਚਿਤ ਕੀਤਾ ਜਾਵੇਗਾ।''

ਜ਼ਿਆਦਾਤਰ ਟੀਮਾਂ 20 ਅਗਸਤ ਤੋਂ ਬਾਅਦ ਰਵਾਨਾ ਹੋਣਗੀਆਂ। ਉਨ੍ਹਾਂ ਨੂੰ ਰਵਾਨਗੀ ਤੋਂ ਪਹਿਲਾਂ 24 ਘੰਟੇ ਦੇ ਅੰਦਰ ਦੋ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਉਣੇ ਪੈਣਗੇ। ਚੇਨਈ ਸੁਪਰ ਕਿੰਗਜ਼ ਟੀਮ 22 ਅਗਸਤ ਨੂੰ ਰਵਾਨਾ ਹੋਵੇਗੀ, ਜਿਸਦਾ ਚੇਪਕ ਸਟੇਡੀਅਮ ਵਿਚ ਇਕ ਛੋਟਾ ਜਿਹਾ ਕੈਂਪ ਲਾਇਆ ਜਾਵੇਗਾ।

...ਜਦੋਂ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਅਨਿਲ ਕੁੰਬਲੇ ਨੇ ਧੋਤਾ, ਲਾਇਆ ਟੈਸਟ ਕ੍ਰਿਕਟ 'ਚ ਇਕਲੌਤਾ ਸੈਂਕੜਾ
ਟੀਮ ਇੰਡੀਆ ਦੇ ਸਫਲ ਸਪਿਨਰ ਅਨਿਲ ਕੁੰਬਲੇ ਨੇ 18 ਸਾਲ ਲੰਬੇ ਕਰੀਅਰ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਸਿਰਫ ਇਕ ਹੀ ਸੈਂਕੜਾ ਲਾਇਆ ਸੀ। ਇੰਗਲੈਂਡ ਵਿਰੁੱਧ ਅਗਸਤ ਵਿਚ ਖੇਡੇ ਗਏ ਇਸ ਮੈਚ ਦੌਰਾਨ ਕੁੰਬਲੇ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆਇਆ ਸੀ। ਅੱਜ ਤੋਂ ਠੀਕ 13 ਸਾਲ ਪਹਿਲਾਂ 'ਦਿ ਓਵਲ' ਮੈਦਾਨ 'ਤੇ ਭਾਰਤੀ ਟੀਮ ਨੇ ਪਹਿਲਾਂ ਖੇਡਣਾ ਸ਼ੁਰੂ ਕੀਤਾ ਸੀ। ਦਿਨੇਸ਼ ਕਾਰਤਿਕ ਨੇ 91 ਤੇ ਵਸੀਮ ਜਾਫਰ ਨੇ 35 ਦੌੜਾਂ ਬਣਾ ਕੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਕਪਤਾਨ ਦ੍ਰਾਵਿੜ ਨੇ 55 ਤੇ ਸਚਿਨ ਤੇਂਦਲੁਕਰ ਨੇ 82 ਦੌੜਾਂ ਦਾ ਯੋਗਦਾਨ ਦਿੱਤਾ ਸੀ ਪਰ 8ਵੇਂ ਨੰਬਰ 'ਤੇ ਆਏ ਅਨਿਲ ਕੁੰਬਲੇ ਨੇ 217 ਗੇਂਦਾਂ ਵਿਚ 16 ਚੌਕੇ ਤੇ 1 ਛੱਕਾ ਲਾ ਕੇ 110 ਦੌੜਾਂ ਬਣਾ ਦਿੱਤੀਆਂ। ਕੁੰਬਲੇ ਤੋਂ ਇਲਾਵਾ ਧੋਨੀ ਵਲੋਂ ਬਣਾਈਆਂ ਗਈਆਂ 92 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 664 ਦੌੜਾਂ ਬਣਾਈਆਂ ਸਨ। 132 ਟੈਸਟ ਖੇਡ ਚੁੱਕਾ ਕੁੰਬਲੇ ਗੇਂਦਬਾਜ਼ੀ ਵਿਚ ਮਹਾਰਤ ਹਾਸਲ ਰੱਖਦਾ ਸੀ। ਉਸ ਨੇ ਇੰਨੇ ਟੈਸਟਾਂ ਵਿਚ ਰਿਕਾਰਡ 619 ਵਿਕਟਾਂ ਲਈਆਂ। ਉਸ ਤੋਂ ਅੱਗੇ ਸਿਰਫ ਸ਼ੇਨ ਵਾਰਨ (708) ਤੇ ਮੁਥੱਈਆ ਮੁਰਲੀਧਰਨ (800) ਹੀ ਹਨ। ਫਿਲਹਾਲ, ਇੰਗਲੈਂਡ ਨੇ ਪਹਿਲੀ ਪਾਰੀ ਵਿਚ 345 ਦੌੜਾਂ ਬਣਾਈਆਂ ਸਨ। ਭਾਰਤ ਨੇ ਦੂਜੀ ਪਾਰੀ ਵਿਚ 180 ਦੌੜਾਂ ਬਣਾ ਕੇ ਇੰਗਲੈਂਡ ਨੂੰ 500 ਦੌੜਾਂ ਦਾ ਮੁਸ਼ਕਿਲ ਟੀਚਾ ਦਿੱਤਾ ਸੀ ਪਰ ਇੰਗਲੈਂਡ ਨੇ ਪੀਟਰਸਨ ਦੇ ਸੈਂਕੜੇ ਦੀ ਬਦੌਲਤ 369 ਦੌੜਾਂ ਬਣਾ ਕੇ ਇਹ ਮੈਚ ਡਰਾਅ ਕਰਵਾ ਲਿਆ ਸੀ।


author

Inder Prajapati

Content Editor

Related News