ਮੈਚ ਤੋਂ ਪਹਿਲਾਂ ਹੀ ਆਪਣੀ ਟੀਮ ਅਤੇ ਦੇਸ਼ ਛੱਡ ਪਾਕਿਸਤਾਨ ਭੱਜਿਆ ਇਹ ਕ੍ਰਿਕਟਰ

10/23/2019 12:57:26 PM

ਸਪੋਰਟ ਡੈਸਕ— ਯੂ. ਏ. ਈ. ਦੀ ਕ੍ਰਿਕਟ ਟੀਮ ਲਈ ਮੌਜੂਦਾ ਸਮੇਂ 'ਚ ਅਜੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਮੈਚ ਫਿਕਸਿੰਗ ਦੇ ਦੋਸ਼ 'ਚ ਆਪਣੇ ਚਾਰ ਖਿਡਾਰੀਆਂ 'ਤੇ ਬੈਨ ਲੱਗਣ ਤੋਂ ਬਾਅਦ ਹੁਣ ਟੀਮ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਯੂ. ਏ. ਈ. ਦੇ ਵਿਕਟਕੀਪਰ ਗੁਲਾਮ ਸ਼ੱਬੀਰ ਆਪਣੀ ਟੀਮ ਹੀ ਨਹੀਂ ਬਲਕਿ ਦੇਸ਼ ਛੱਡ ਕੇ ਚੱਲੇ ਗਏ ਹਨ। ਖਬਰਾਂ ਮੁਤਾਬਕ ਗੁਲਾਮ ਸ਼ੱਬੀਰ ਯੂ. ਏ. ਈ. ਛੱਡ ਕੇ ਪਾਕਿਸਤਾਨ ਚੱਲੇ ਗਏ ਹਨ। ਹਾਲਾਂਕਿ ਅਜੇ ਤਕ ਉਨ੍ਹਾਂ ਦੇ ਦੇਸ਼ ਛੱਡਣ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਦਸ ਦੇਈਏ ਗੁਲਾਮ ਸ਼ੱਬੀਰ ਆਬੂਧਾਬੀ 'ਚ ਚੱਲ ਰਹੇ ਟੀ20 ਵਰਲਡ ਕੱਪ ਕੁਆਲੀਫਾਇਰ 'ਚ ਖੇਡ ਰਹੇ ਸਨ ਪਰ ਅਚਾਨਕ ਉਹ ਹਾਂਗਕਾਂਗ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਹੀ ਗਾਇਬ ਹੋ ਗਏ।

PunjabKesari

ਜਰਸੀ ਖਿਲਾਫ ਮੈਚ ਲਈ ਵੀ ਟੀਮ ਨਾਲ ਨਹੀਂ ਜੁੜਿਆ ਸ਼ੱਬੀਰ
ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਗੁਲਾਮ ਸ਼ੱਬੀਰ ਨੂੰ ਆਖਰੀ ਵਾਰ ਐਤਵਾਰ ਨੂੰ ਵੇਖਿਆ ਗਿਆ ਸੀ। ਗੁਲਾਮ ਸ਼ੱਬੀਰ ਨੂੰ ਹਾਂਗਕਾਂਗ ਖਿਲਾਫ ਮੈਚ ਤੋਂ ਪਹਿਲਾਂ ਸੋਮਵਾਰ ਨੂੰ ਸਵੇਰੇ 11 ਵਜੇ ਟੀਮ ਮੀਟਿੰਗ 'ਚ ਸ਼ਾਮਲ ਹੋਣਾ ਸੀ, ਪਰ ਉਹ ਉਸ ਮੀਟਿੰਗ 'ਚ ਸ਼ਾਮਲ ਨਹੀਂ ਹੋਇਆ। ਇਸ ਤੋਂ ਬਾਅਦ ਮੰਗਲਵਾਰ ਨੂੰ ਜਰਸੀ ਖਿਲਾਫ ਮੈਚ ਲਈ ਵੀ ਗੁਲਾਮ ਟੀਮ ਨਾਲ ਨਹੀਂ ਜੁੜਿਆ ਅਤੇ ਉਸ ਦੀ ਗੈਰ-ਮੌਜੂਦਗੀ ਕਾਰਨ ਉਸ ਦੀ ਟੀਮ ਨੂੰ ਹਾਰ ਦਾ ਸਾਹਮਣਾ ਪਿਆ। ਹਾਲਾਂਕਿ ਹੁਣ ਖੁਲਾਸਾ ਹੋਇਆ ਹੈ ਕਿ ਗੁਲਾਮ ਸ਼ੱਬੀਰ ਠੀਕ ਹੈ ਅਤੇ ਉਹ ਇਸ ਸਮੇਂ ਪਾਕਿਸਤਾਨ 'ਚ ਹੈ।

PunjabKesari

ਟੀਮ ਮੈਨੇਜਰ ਪੀਟਰ ਕੈਲੀ ਨੇ ਕਿਹਾ
ਯੂ. ਏ. ਈ ਦੇ ਟੀਮ ਮੈਨੇਜਰ ਪੀਟਰ ਕੈਲੀ ਨੇ ਦੱਸਿਆ, ਸੋਮਵਾਰ ਸਵੇਰੇ 11 ਵਜੇ ਟੀਮ ਦੀ ਮੀਟਿੰਗ ਸੀ ਅਤੇ ਗੁਲਾਮ ਸ਼ੱਬੀਰ  ਉਸ 'ਚ ਨਹੀਂ ਆਇਆ। ਉਹ ਟੀਮ ਬੱਸ 'ਚ ਵੀ ਨਹੀਂ ਵਿਖਾਈ ਦਿੱਤਾ। ਸਾਨੂੰ ਉਨ੍ਹਾਂ ਦੀ ਫਿਕਰ ਹੋਈ ਤਾਂ ਅਸੀਂ ਉਨ੍ਹਾਂ ਦੇ ਸਾਥੀ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਅਸੀਂ ਹਸਪਤਾਲਾਂ 'ਚ ਵੀ ਖੋਜ ਕੀਤੀ। ਅਸੀਂ ਉਨ੍ਹਾਂ ਦੇ ਘਰ ਵੀ ਗਏ ਅਤੇ ਫਿਰ ਸਾਨੂੰ ਪਤਾ ਚੱਲਿਆ ਕਿ ਉਹ ਯੂ. ਏ. ਈ. ਛੱਡ ਕੇ ਪਾਕਿਸਤਾਨ ਚੱਲਿਆ ਗਿਆ ਹੈ।

PunjabKesari

ਮੈਚ ਫਿਕਸਿੰਗ ਦਾ ਸਾਹਮਣਾ ਕਰ ਰਹੇ ਹਨ ਟੀਮ ਦੇ ਇਹ ਖਿਡਾਰੀ
ਦੱਸ ਦੇਈਏ ਯੂ. ਏ. ਈ ਦੀ ਟੀਮ ਇਨ ਦਿੰਨੀ ਮੈਚ ਫਿਕਸਿੰਗ ਦਾ ਸਾਹਮਣਾ ਕਰ ਰਹੀ ਹੈ। ਟੀਮ ਦੇ ਚਾਰ ਵੱਡੇ ਖਿਡਾਰੀ ਮੁਹੰਮਦ ਨਵੀਦ, ਕਾਦਿਰ ਅਹਿਮਦ, ਸ਼ੇਮਾਨ ਅਨਵਰ 'ਤੇ ਫਿਕਸਿੰਗ ਦਾ ਦੋਸ਼ ਲੱਗਾ ਹੈ। ਆਈ. ਸੀ. ਸੀ. ਵੱਲੋਂ ਜਾਰੀ ਬਿਆਨ ਦੇ ਮੁਤਾਬਕ ਨਾਵੀਦ ਅਤੇ ਅਨਵਰ ਨੇ ਆਗਾਮੀ ਆਈ. ਸੀ. ਸੀ. ਵਰਲਡ ਕੱਪ ਟੀ-20 ਕੁਆਲੀਫਾਇਰਸ 'ਚ ਮੈਚਾਂ ਦੇ ਨਤੀਜੇ 'ਤੇ ਅਸਰ ਪਾਉਣ ਜਾਂ ਫਿਕਸ ਕਰਨ ਦੀ ਸਹਿਮਤੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈ. ਸੀ. ਸੀ. ਦੀ ਐਂਟੀ ਕਰਪੱਸ਼ਨ ਯੂਨਿਟ ਨੂੰ ਫਿਕਸਿੰਗ ਦੇ ਪ੍ਰਸਤਾਵ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ।

ਦੂਜੇ ਪਾਸੇ ਯੂ. ਏ. ਈ. ਲਈ 11 ਵਨ-ਡੇ ਅਤੇ 10 ਟੀ-20 ਮੈਚ ਖੇਡ ਚੁੱਕੇ ਇਸ 33 ਸਾਲਾ ਕ੍ਰਿਕਟਰ ਕਾਦਰ ਨੇ ਅਪ੍ਰੈਲ 2019 'ਚ ਜ਼ਿੰਬਾਬਵੇ ਅਤੇ ਅਗਸਤ 2019 'ਚ ਨੀਦਰਲੈਂਡ ਖਿਲਾਫ ਸੀਰਜ਼ ਦੇ ਦੌਰਾਨ ਭ੍ਰਿਸ਼ਟਾਚਾਰ ਕਰਨ ਦੀ ਪੇਸ਼ਕਸ਼ ਦੀ ਜਾਣਕਾਰੀ ਆਈ. ਸੀ. ਸੀ. ਦੀ ਐਂਟੀ ਕਰਪੱਸ਼ਨ ਯੂਨਿਟ ਨੂੰ ਨਾ ਦੇਣ ਦਾ ਦੋਸ਼ ਹੈ। ਇੰਨਾ ਹੀ ਨਹੀਂ ਅਗਸਤ 2019 'ਚ ਉਨ੍ਹਾਂ ਨੇ ਮਿਹਰਦੀਪ ਫੋਟੋਗ੍ਰਾਫਰ ਨੂੰ ਸੱਟੇਬਾਜ਼ੀ 'ਚ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਸੀ। ਟੀਮ ਦੇ ਸਲਾਮੀ ਬੱਲੇਬਾਜ਼ ਅਸ਼ਫਾਕ ਅਹਿਮਦ ਹਾਂਗਕਾਂਗ ਖਿਲਾਫ ਜਿੱਤ ਤੋਂ ਬਾਅਦ ਸਸਪੈਂਡ ਕਰ ਦਿੱਤੇ ਗਏ। ਫਿਕਸਿੰਗ ਦੇ ਝਟਕੇ ਤੋਂ ਬਾਅਦ ਉਸ ਦੇ ਅਹਿਮ ਖਿਡਾਰੀ ਗੁਲਾਮ ਸ਼ੱਬੀਰ ਅਚਾਨਕ ਦੇਸ਼ ਛੱਡ ਕੇ ਚੱਲੇ ਗਏ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਟੀਮ ਨੂੰ ਜਰਸੀ ਵਰਗੀ ਟੀਮ ਖਿਲਾਫ 35 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ