U23 Asia Cup 2019 : ਭਾਰਤ ਉਲਟਫੇਰ ਦਾ ਸ਼ਿਕਾਰ, ਪਾਕਿਸਤਾਨ ਨੇ 3 ਦੌਡ਼ਾਂ ਨਾਲ ਹਰਾਇਆ

Wednesday, Nov 20, 2019 - 04:50 PM (IST)

U23 Asia Cup 2019 : ਭਾਰਤ ਉਲਟਫੇਰ ਦਾ ਸ਼ਿਕਾਰ, ਪਾਕਿਸਤਾਨ ਨੇ 3 ਦੌਡ਼ਾਂ ਨਾਲ ਹਰਾਇਆ

ਸਪੋਰਟਸ ਡੈਸਕ : ਬੰਗਲਾਦੇਸ਼ ਦੇ ਸ਼ੇਰੇ ਬੰਗਲਾ ਸਟੇਡੀਅਮ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਐਮਰਜਿੰਗ ਅੰਡਰ-23 ਏਸ਼ੀਆ ਕੱਪ ਵਿਚ ਭਾਰਤ ਨੂੰ 3 ਦੌਡ਼ਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 50 ਓਵਰਾਂ ਵਿਚ 268 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਭਾਰਤ 8 ਵਿਕਟਾਂ ਗੁਆ ਕੇ 50 ਓਵਰਾਂ ਵਿਚ 264 ਦੌਡ਼ਾਂ ਹੀ ਬਣਾ ਸਕਿਆ। ਭਾਰਤ ਵੱਲੋਂ ਸਨਵੀਰ ਸਿੰਘ ਨੇ ਸਭ ਤੋਂ ਵੱਧ 76 ਦੌਡ਼ਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਅਤੇ ਸਲਾਮੀ ਬੱਲੇਬਾਜ਼ ਸ਼ਰਥ ਬੀ. ਆਰ. ਨੇ 47 ਅਤੇ ਅਰਮਾਨ ਜਾਫਰ ਨੇ 46 ਦੌਡ਼ਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕਿਆ।

PunjabKesari

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਦਾ ਪਹਿਲਾਂ ਵਿਕਟ 90 ਦੌੜਾਂ 'ਤੇ ਡਿੱਗਿਆ। ਪਾਕਿਸਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਓਪਨਰ ਯੂਸੁਫ ਨੇ ਬਣਾਈਆਂ। ਉਸ ਨੇ 97 ਗੇਂਦਾਂ 'ਤੇ 2 ਛੱਕੇ ਅਤੇ 3 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਹੈਦਰ ਅਲੀ ਨੇ 43 ਅਤੇ ਸੈਫ ਬਦਰ ਨੇ 47 ਦੌੜਾਂ ਦਾ ਪਾਰੀ ਖੇਡੀ। ਭਾਰਤ ਵੱਲੋਂ ਸਭ ਰਿਤਿਕ ਸ਼ੌਕੀਨ, ਸ਼ਿਵਮ ਮਵੀ ਅਤੇ ਸੌਰਵ ਦੂਬੇ ਨੇ 2-2 ਵਿਕਟਾਂ ਹਾਸਲ ਕੀਤੀਆਂ।

PunjabKesari

ਟੀਮਾਂ:
ਪਾਕਿਸਤਾਨ : ਓਮਰ ਯੂਸਫ, ਹੈਦਰ ਅਲੀ, ਰੋਹੇਲ ਨਜ਼ੀਰ (ਕਪਤਾਨ), ਖੁਸ਼ਦਿਲ ਸ਼ਾਹ, ਅਮਦ ਬੱਟ, ਸੈਫ ਬਦਰ, ਇਮਰਾਨ ਰਫੀਕ, ਸੌਦ ਸ਼ਕੀਲ, ਅਕੀਫ ਜਾਵੇਦ, ਮੁਹੰਮਦ ਹਸਨੈਨ, ਉਮਰ ਖਾਨ।
ਭਾਰਤ : ਸ਼ਰਥ ਬੀ.ਆਰ. (ਕਪਤਾਨ), ਆਰੀਅਨ ਜੁਆਲ, ਸਨਵੀਰ ਸਿੰਘ, ਅਰਮਾਨ ਜਾਫਰ, ਚਿੰਮਯ ਸੁਤਾਰ, ਐਸ. ਕੇ. ਸ਼ਰਮਾ, ਰਿਤਿਕ ਸ਼ੋਕੀਨ, ਸ਼ਿਵਮ ਮਾਵੀ, ਯਸ਼ ਰਾਠੌੜ, ਸੌਰਭ ਦੂਬੇ, ਸਿਧਾਰਥ ਦੇਸਾਈ।


Related News