U-19 WC : ਵੇਦਾਂਤ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ ਦਿੱਤਾ 253 ਦੌੜਾਂ ਦਾ ਟੀਚਾ
Sunday, Feb 01, 2026 - 05:13 PM (IST)
ਸਪੋਰਟਸ ਡੈਸਕ- ਅੰਡਰ 19 ਵਿਸ਼ਵ ਕੱਪ 2026 ਦੇ ਸੁਪਰ ਸਿਕਸ ਪੜਾਅ ਦਾ ਮੈਚ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਜ਼ਿੰਬਾਬਵੇ ਦੇ ਬੁਲਾਵਾਯੋ ਦੇ ਕਵੀਨਸ ਸਪੋਰਟਸ ਕਲੱਬ 'ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 49.5 ਓਵਰਾਂ 'ਚ ਆਲ ਆਊਟ ਹੋ ਕੇ 252 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 253 ਦੌੜਾਂ ਦਾ ਟੀਚਾ ਦਿੱਤਾ।
ਭਾਰਤ ਲਈ ਵੇਦਾਂਤ ਤ੍ਰਿਵੇਦੀ ਨੇ 68 ਦੌੜਾਂ, ਕਨਿਸ਼ਕ ਚੌਹਾਨ ਨੇ 35 ਦੌੜਾਂ, ਵੈਭਵ ਸੂਰਿਆਵੰਸ਼ੀ ਨੇ 30 ਦੌੜਾਂ, ਆਰ. ਐੱਸ ਅੰਬਰੀਸ਼ ਨੇ 29 ਦੌੜਾਂ, ਖਿਲਨ ਪਟੇਲ ਨੇ 21 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੋਈ ਕਮਾਲ ਨਾ ਕਰ ਸਕਿਆ। ਪਾਕਿਸਤਾਨ ਲਈ ਅਲੀ ਰਜ਼ਾ ਨੇ 1, ਮੁਹੰਮਦ ਸ਼ਯਾਮ ਨੇ 2, ਅਬਦੁਲ ਸੁਭਾਨ ਨੇ 3, ਅਹਿਮਦ ਹੁਸੈਨ ਨੇ 1, ਮੋਮਿਨ ਕਮਰ ਨੇ 1 ਤੇ ਅਲੀ ਹਸਨ ਬਲੋਚ ਨੇ 1 ਵਿਕਟਾਂ ਲਈਆਂ।
ਇਹ ਮੁਕਾਬਲਾ ਇੱਕ 'ਵਰਚੁਅਲ ਕੁਆਰਟਰ ਫਾਈਨਲ' ਵਰਗਾ ਹੈ ਕਿਉਂਕਿ ਗਰੁੱਪ-ਬੀ ਵਿੱਚੋਂ ਸਿਰਫ਼ ਇੱਕ ਹੀ ਟੀਮ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਸਕੇਗੀ, ਜਦਕਿ ਇੰਗਲੈਂਡ ਪਹਿਲਾਂ ਹੀ 8 ਅੰਕਾਂ ਨਾਲ ਕੁਆਲੀਫਾਈ ਕਰ ਚੁੱਕਾ ਹੈ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ U19 (ਪਲੇਇੰਗ-11): ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਵੇਦਾਂਤ ਤ੍ਰਿਵੇਦੀ, ਆਰ ਐਸ ਅੰਬਰੀਸ਼, ਕਨਿਸ਼ਕ ਚੌਹਾਨ, ਖਿਲਾਨ ਪਟੇਲ, ਹੇਨਿਲ ਪਟੇਲ, ਦੀਪੇਸ਼ ਦੇਵੇਂਦਰਨ
ਪਾਕਿਸਤਾਨ U19 (ਪਲੇਇੰਗ 11): ਹਮਜ਼ਾ ਜ਼ਹੂਰ (ਵਿਕਟਕੀਪਰ), ਸਮੀਰ ਮਿਨਹਾਸ, ਉਸਮਾਨ ਖਾਨ, ਅਹਿਮਦ ਹੁਸੈਨ, ਫਰਹਾਨ ਯੂਸਫ (ਕਪਤਾਨ), ਹੁਜ਼ੈਫਾ ਅਹਿਸਾਨ, ਅਲੀ ਹਸਨ ਬਲੋਚ, ਅਬਦੁਲ ਸੁਭਾਨ, ਮੋਮਿਨ ਕਮਰ, ਮੁਹੰਮਦ ਸਯਾਮ, ਅਲੀ ਰਜ਼ਾ
