U-19 WC IND vs AUS : ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 254 ਦੌੜਾਂ ਦਾ ਟੀਚਾ

Sunday, Feb 11, 2024 - 05:14 PM (IST)

ਸਪੋਰਟਸ ਡੈਸਕ- ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਦੱਖਣੀ ਅਫਰੀਕੀ ਦੇ ਬੇਨੋਨੀ ਵਿਖੇ ਭਾਰਤ ਤੇ ਆਸਟ੍ਰੇਲੀਆ  ਦਰਮਿਆਨ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆਈ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਗੁਆ ਕੇ 253 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 254 ਦੌੜਾਂ ਦਾ ਟੀਚਾ ਦਿੱਤਾ। 

ਆਸਟ੍ਰੇਲੀਆ ਦੀ ਪਹਿਲੀ ਵਿਕਟ ਸੈਮ ਕੋਨਸਟਾਸ ਦੇ ਬਿਨਾ ਖਾਤਾ ਖੋਲੇ ਆਉਟ ਹੋਣ ਨਾਲ ਡਿੱਗੀ। ਸੈਮ ਰਾਜਲਿੰਬਾਨੀ ਦਾ ਸ਼ਿਕਾਰ ਬਣ ਪਵੇਲੀਅਨ ਪਰਤਿਆ।  ਇਸ ਤੋਂ ਬਾਅਦ ਆਸਟ੍ਰੇਲੀਆ ਦੀ ਦੂਜੀ ਵਿਕਟ ਉਦੋਂ ਡਿੱਗੀ ਜਦੋਂ ਹਿਊਜ ਬੇਈਬਗੇਨ ਦੇ 48 ਦੌੜਾਂ ਦੇ ਨਿੱਜੀ ਸਕੋਰ 'ਤੇ ਨਮਨ ਤਿਵਾਰੀ ਦੀ ਗੇਂਦ 'ਤੇ ਮੁਸ਼ੀਰ ਖਾਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਆਸਟ੍ਰੇਲੀਆ ਨੂੰ ਤੀਜਾ ਝਟਕਾ ਹੈਰੀ ਡਿਕਸਨ ਦੇ 42 ਦੌੜਾਂ 'ਤੇ ਆਊਟ ਹੋਣ ਨਾਲ ਲੱਗਾ। ਡਿਕਸਨ ਨਮਨ ਤਿਵਾਰੀ ਦੀ ਗੇਂਦ 'ਤੇ ਮੁਰੂਗਨ ਅਭਿਸ਼ੇਕ ਦਾ ਸ਼ਿਕਾਰ ਬਣਿਆ।

ਇਹ ਵੀ ਪੜ੍ਹੋ : ਚਾਹੁੰਦਾ ਹਾਂ ਕਿ ਧੋਨੀ ਸਰ ਨੂੰ ਮੇਰੇ ’ਤੇ ਮਾਣ ਹੋਵੇ : ਅਰਾਵੇਲੀ ਅਵਨੀਸ਼

ਆਸਟ੍ਰੇਲੀਆ ਨੂੰ ਚੌਥਾ ਝਟਕਾ ਰੀਆਨ ਹਿਕਸ ਦੇ ਆਊਟ ਹੋਣ ਨਾਲ ਲੱਗਾ। ਹਿਕਸ 20 ਦੌੜਾਂ ਬਣਾ ਰਾਜ ਲਿੰਬਨੀ ਵਲੋਂ ਰਨ ਆਊਟ ਹੋਇਆ। ਆਸਟ੍ਰੇਲੀਆ ਦੀ ਪੰਜਵੀਂ ਵਿਕਟ ਹਰਜਸ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਹਰਜਸ 55 ਦੌੜਾਂ ਬਣਾ ਸੌਮੀ ਪਾਂਡੇ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ। ਆਸਟ੍ਰੇਲੀਆ ਨੂੰ ਛੇਵਾਂ ਝਟਕਾ ਰਾਫ ਮੈਕਮਿਲਨ ਦੇ ਆਊਟ ਹੋਣ ਨਾਲ ਲੱਗਾ। ਰਾਫ 2 ਦੌੜਾਂ ਬਣਾ ਮੁਸ਼ੀਰ ਖਾਨ ਵਲੋਂ ਆਊਟ ਹੋਇਆ। ਭਾਰਤ ਲਈ ਰਾਜ ਲਿੰਬਾਨੀ ਨੇ 3, ਨਮਨ ਤਿਵਾਰੀ ਨੇ 2, ਸੌਮੀ ਪਾਂਡੇ ਨੇ 1 ਤੇ ਮੁਸ਼ੀਰ ਖਾਨ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਸ਼ੰਮੀ ਦਾ ਵਿਵਾਦ ਖੜ੍ਹਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ, 'ਜੈ ਸ਼੍ਰੀ ਰਾਮ ਕਹਿਣ 'ਚ ਕੀ ਦਿੱਕਤ ਹੈ, 1000 ਵਾਰ ਬੋਲੋ'

ਦੋਵੇਂ ਟੀਮਾਂ ਦੀ ਪਲੇਇੰਗ 11

ਭਾਰਤ - ਆਦਰਸ਼ ਸਿੰਘ, ਅਰਸ਼ੀਨ ਕੁਲਕਰਨੀ, ਮੁਸ਼ੀਰ ਖਾਨ, ਉਦੈ ਸਹਾਰਨ (ਕਪਤਾਨ), ਪ੍ਰਿਯਾਂਸ਼ੂ ਮੋਲੀਆ, ਸਚਿਨ ਧਾਸ, ਅਰਾਵਲੀ ਅਵਨੀਸ਼ (ਵਿਕਟਕੀਪਰ), ਮੁਰੂਗਨ ਅਭਿਸ਼ੇਕ, ਰਾਜ ਲਿੰਬਾਨੀ, ਨਮਨ ਤਿਵਾਰੀ, ਸੌਮੀ ਪਾਂਡੇ

ਆਸਟ੍ਰੇਲੀਆ - ਹੈਰੀ ਡਿਕਸਨ, ਸੈਮ ਕੋਨਸਟਾਸ, ਹਿਊਗ ਵੇਬਗੇਨ (ਕਪਤਾਨ), ਹਰਜਸ ਸਿੰਘ, ਰਿਆਨ ਹਿਕਸ (ਵਿਕਟੀਕਪਰ), ਓਲੀਵਰ ਪੀਕ, ਚਾਰਲੀ ਐਂਡਰਸਨ, ਰਾਫ ਮੈਕਮਿਲਨ, ਟੌਮ ਸਟ੍ਰਾਕਰ, ਮਹਿਲੀ ਬੀਅਰਡਮੈਨ, ਕੈਲਮ ਵਿਡਲਰ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Tarsem Singh

Content Editor

Related News