ਮੁੰਬਈ ਟੀ-20 ਲੀਗ ਦੇ ਦੂਜੇ ਸੈਸ਼ਨ ''ਚ 2 ਹੋਰ ਟੀਮਾਂ ਸ਼ਾਮਲ ਹੋਣਗੀਆਂ
Friday, Apr 19, 2019 - 12:44 AM (IST)

ਮੁੰਬਈ- ਮੁੰਬਈ ਟੀ-20 ਲੀਗ ਦੇ ਪਹਿਲੇ ਸੈਸ਼ਨ ਦੀ ਸਫਲਤਾ ਤੋਂ ਬਾਅਦ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਟੀ-20 ਲੀਗ ਦੇ ਦੂਜੇ ਸੈਸ਼ਨ ਵਿਚ ਦੋ ਹੋਰ ਟੀਮਾਂ ਸ਼ਾਮਲ ਹੋਣਗੀਆਂ। ਲੀਗ ਦਾ ਦੂਜਾ ਸੈਸ਼ਨ 14 ਤੋਂ 26 ਮਈ ਤਕ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਦੂਜੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਲੀਗ ਵਿਚ ਮੁੰਬਈ ਪੱਛਮੀ ਤੇ ਮੁੰਬਈ ਪੂਰਬੀ ਦੀਆਂ ਟੀਮਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਦੀ ਨੀਲਾਮੀ ਲਈ ਐੱਮ. ਸੀ. ਏ. ਨੇ ਇੱਛੁਕ ਪਾਰਟੀਆਂ ਨੂੰ ਬੋਲੀ ਲਈ ਸੱਦਾ ਦਿੱਤਾ ਹੈ। ਨੀਲਾਮੀ ਦਸਤਾਵੇਜ਼ 18 ਤੋਂ 24 ਅਪ੍ਰੈਲ 2019 ਤਕ ਉਪਲੱਬਧ ਰਹਿਣਗੇ।