ਰੀਅਲ ਮੈਡ੍ਰਿਡ ਦੇ 2 ਹੋਰ ਖਿਡਾਰੀ ਕੋਵਿਡ ਪਾਜ਼ੇਟਿਵ
Wednesday, Dec 22, 2021 - 09:57 PM (IST)
ਮੈਡ੍ਰਿਡ- ਰੀਅਲ ਮੈਡ੍ਰਿਡ ਦੇ ਡੇਵਿਡ ਤੋਂ ਇਲਾਵਾ ਅਤੇ ਇਸਕੋ ਅਲਾਰਕਾਨ ਦਾ ਵੀ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਨਾਲ ਇਸ ਬੀਮਾਰੀ ਨਾਲ ਪੀੜਤ ਹੋਣ ਵਾਲੇ ਉਸ ਦੇ ਖਿਡਾਰੀਆਂ ਦੀ ਗਿਣਤੀ 8 ਹੋ ਗਈ ਹੈ। ਰੀਅਲ ਮੈਡ੍ਰਿਡ ਦੇ ਪਾਜ਼ੇਟਿਵ ਖਿਡਾਰੀਆਂ ਦੀ ਸੂਚੀ ’ਚ ਡਿਫੈਂਡਰ ਅਲਾਬਾ ਅਤੇ ਮਿਡਫੀਲਡਰ ਅਲਾਰਕਾਨ ਦਾ ਨਾਂ ਜੁੜਨ ਨਾਲ ਸਪੇਨ ਦੇ ਇਸ ਕਲੱਬ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਲੁਕਾ ਮੋਡ੍ਰਿਚ, ਮਾਰਕੋ ਅਸੇਂਸੀਓ, ਰੋਡਗਯੋਰੋ, ਗੈਰੇਥ ਬੇਲ, ਮਾਸਰੇਲੋ ਅਤੇ ਗੋਲਕੀਪਰ ਐਂਡਰੀ ਲੁਲਿਨ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਬਾਹਰ ਹਨ। ਇਨ੍ਹਾਂ ’ਚੋਂ ਕੋਈ ਵੀ ਖਿਡਾਰੀ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ’ਚ ਐਥਲੈਟਿਕ ਬਿਲਬਾਓ ਖਿਲਾਫ ਹੋਣ ਵਾਲੇ ਮੈਚ ਲਈ ਉਪਲੱਬਧ ਨਹੀਂ ਰਹੇਗਾ। ਬਿਲਬਾਓ ਵੀ 4 ਖਿਡਾਰੀਆਂ ਦੇ ਬਿਨਾ ਖੇਡੇਗਾ, ਜਿਨ੍ਹਾਂ ’ਚ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਅਤੇ ਡਿਫੈਂਡਰ ਇਨਿਗੋ ਮਾਰਟੀਨੇਜ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।