ਦਿੱਲੀ ਦੇ ਪ੍ਰਦੂਸ਼ਣ ਕਾਰਨ ਦੋ ਬੰਗ‍ਲਾਦੇਸ਼ੀ ਖਿਡਾਰੀਆਂ ਦੀ ਸਿਹਤ ਹੋਈ ਸੀ ਖ਼ਰਾਬ, ਪੰਤ ਖੰਘ ਨਾਲ ਸੀ ਪ੍ਰੇਸ਼ਾਨ

11/05/2019 12:42:35 PM

ਸਪੋਰਸਟ ਡੈਸਕ— ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਮੇਜ਼ਬਾਨ ਭਾਰਤ ਨੂੰ ਬੰਗਲਾਦੇਸ਼ ਨੇ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਉੱਥੇ ਹੀ ਮੈਚ ਤੋਂ ਪਹਿਲਾਂ ਦਿੱਲੀ 'ਚ ਕ੍ਰਿਕਟ ਮੈਚ ਦੀ ਮੇਜ਼ਬਾਨੀ ਨੂੰ ਲੈ ਕੇ ਕਾਫ਼ੀ ਸਵਾਲ ਚੁੱਕੇ ਗਏ, ਹਾਲਾਂਕਿ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਸ਼ਲ ਮੀਡੀਆ 'ਤੇ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਦਿੱਲੀ 'ਚ ਪ੍ਰਦੂਸ਼ਣ ਦੇ ਚੱਲਦੇ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਦੋ ਬੰਗਲਾਦੇਸ਼ੀ ਖਿਡਾਰੀਆਂ ਦੀ ਸਿਹਤ ਖ਼ਰਾਬ ਹੋਈ।

PunjabKesari ਦਰਅਸਲ, ਈ.ਐਸ. ਪੀ. ਐਨ. ਕ੍ਰਿਕਿਨਫੋ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਬੰਗ‍ਲਾਦੇਸ਼ ਦੇ ਬੱ‍ਲੇਬਾਜ਼ ਸੋਮਿਆ ਸਰਕਾਰ ਅਤੇ ਇਕ ਹੋਰ ਖਿਡਾਰੀ ਨੇ ਬੰਗਲਾਦੇਸ਼ ਦੀ ਟੀਮ ਵਲੋਂ ਟੀਚੇ ਦਾ ਪਿੱਛਾ ਕਰਨ ਦੇ ਦੌਰਾਨ ਮੈਦਾਨ 'ਤੇ ਉਲ‍ਟੀ ਕੀਤੀ ਸੀ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱ‍ਲੇਬਾਜ਼ ਰਿਸ਼ਭ ਪੰਤ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਹੋਈ ਸੀ। ਉਹ ਕਈ ਵਾਰ ਖੰਘਦੇ ਹੋਏ ਨਜ਼ਰ ਆਏ ਸਨ।  PunjabKesari
ਤੁਹਾਨੂੰ ਦੱਸ ਦੇਈਏ ਕਿ ਇਕ ਵੈਬਸਾਈਟ ਨਾਲ ਗੱਲਬਾਤ ਦੇ ਦੌਰਾਨ ਦਿੱਲੀ ਅਤੇ ਜ਼ਿਲਾ ਕ੍ਰਿਕਟ ਐਸੋਸੀਏਸ਼ਨ (ਡੀ. ਡੀ. ਸੀ. ਏ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਹਾਲਾਤਾਂ 'ਚ ਗਰਾਊਂਡ ਸਟਾਫ ਵੀ ਮਜਬੂਰ ਹੈ। ਹੁਣ ਇਹ ਸਭ ਕੁਝ ਖਿਡਾਰੀਆਂ ਅਤੇ ਕੁਦਰਤ 'ਤੇ ਨਿਰਭਰ ਕਰਦਾ ਹੈ। ਮੈਚ ਨੂੰ ਕਰਾਉਣ ਜਾਂ ਨਾ ਕਰਾਉਣ ਦਾ ਫੈਸਲਾ ਕਿਸ 'ਤੇ ਹੋਵੇਗਾ ਇਸ 'ਤੇ ਉਨ੍ਹਾਂ ਨੇ ਕਿਹਾ, ਅੰਪਾਇਰ ਨਾਲ ਸੰਪਰਕ ਕਰਨ ਤੋਂ ਬਾਅਦ ਮੈਚ ਰੈਫਰੀ ਇਸ ਗੱਲ ਦਾ ਫੈਸਲਾ ਕਰਣਗੇ। ਮੈਚ ਨੂੰ ਕਰਾਏ ਜਾਣ ਨੂੰ ਲੈ ਕੇ ਫ਼ੈਸਲਾ ਲੈਣ ਤੋਂ ਪਹਿਲਾਂ ਉਹ ਗਰਾਊਂਡ ਸਟਾਫ ਨਾਲ ਵੀ ਗੱਲ ਕਰਣਗੇ। ਜੇਕਰ ਮੌਜੂਦਾ ਹਾਲਾਤ ਜਿਵੇਂ ਦੇ ਹਨ ਅਤੇ ਉਸ 'ਚ ਕੋਈ ਸੁਧਾਰ ਨਹੀਂ ਹੁੰਦਾ ਹੈ ਤਾਂ ਫਿਰ ਫੈਸਲਾ ਲਿਆ ਜਾਵੇਗਾ।


Related News