ਸਿਤਸਿਪਾਸ ਅਲਮਾਟੀ ਓਪਨ ਦੇ ਦੂਜੇ ਦੌਰ ’ਚ
Wednesday, Oct 21, 2026 - 11:19 AM (IST)
ਅਲਮਾਟੀ- ਮੰਗਲਵਾਰ ਨੂੰ ਅਲਮਾਟੀ ਓਪਨ ’ਚ ਸਟੇਫਾਨੋਸ ਸਿਤਸਿਪਾਸ ਨੇ ਸਖਤ ਮੁਕਾਬਲਾ ਕਰਦਿਆਂ ਸੀਜ਼ਨ ਦੇ ਅਖੀਰ ’ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਿਆ। ਏ. ਟੀ. ਪੀ. ਰੈਂਕਿੰਗ ’ਚ ਸਾਬਕਾ ਨੰਬਰ 3 ਖਿਡਾਰੀ ਰਹੇ ਸਿਤਸਿਪਾਸ ਨੇ ਇਨਡੋਰ ਏ. ਟੀ. ਪੀ. 250 ਈਵੈਂਟ ’ਚ 2 ਘੰਟੇ ਚੱਲੇ ਰੋਮਾਂਚਕ ਮੁਕਾਬਲੇ ’ਚ ਅਲੇਕਜ਼ੈਂਡਰ ਕੋਵਾਸੇਵਿਚ ਨੂੰ 7-6 (9), 3-6, 6-3 ਨਾਲ ਹਰਾਇਆ।
ਸਿਤਸਿਪਾਸ ਨੇ ਪਹਿਲੇ ਸੈੱਟ ਦੇ ਟਾਈ-ਬ੍ਰੇਕ ’ਚ 3 ਸੈੱਟ ਪੁਆਇੰਟ ਬਚਾਏ ਅਤੇ ਆਖਰੀ ਜਿੱਤ ਹਾਸਲ ਕੀਤੀ। 13 ਵਾਰ ਦੇ ਏ. ਟੀ. ਪੀ. ਟੂਰ ਚੈਂਪੀਅਨ ਸਿਤਸਿਪਾਸ ਦਾ ਇਸ ਸੀਜ਼ਨ ਦਾ ਰਿਕਾਰਡ 35-22 ਹੈ। ਇਨ੍ਹਾਂ ’ਚੋਂ 18 ਜਿੱਤਾਂ ਉਸ ਨੂੰ ਜੁਲਾਈ ਦੇ ਮੱਧ ’ਚ ਗੁਸਤਾਦ ’ਚ ਖਿਤਾਬ ਜਿੱਤਣ ਦੇ ਸਫ਼ਰ ਦੀ ਸ਼ੁਰੂਆਤ ਤੋਂ ਬਾਅਦ ਮਿਲੀਆਂ ਹਨ।
ਅਲਮਾਟੀ ’ਚ ਗ੍ਰੀਕ ਖਿਡਾਰੀ ਸਿਤਸਿਪਾਸ ਦਾ ਸਾਹਮਣਾ ਦੂਜੇ ਦੌਰ ’ਚ ਵਾਈਲਡ ਕਾਰਡ ਖਿਡਾਰੀ ਮਿਖਾਇਲ ਕੁਕੁਸ਼ਕਿਨ ਨਾਲ ਹੋਵੇਗਾ, ਜਿਹੜਾ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਆਪਣਾ ਆਖਰੀ ਟੂਰਨਾਮੈਂਟ ਖੇਡ ਰਿਹਾ ਹੈ।
