ਮੇਦਵੇਦੇਵ ਨੇ ਬਰਕਰਾਰ ਰੱਖਿਆ ਅਲਮਾਟੀ ਓਪਨ ਦਾ ਖ਼ਿਤਾਬ

Monday, Oct 26, 2026 - 04:26 PM (IST)

ਮੇਦਵੇਦੇਵ ਨੇ ਬਰਕਰਾਰ ਰੱਖਿਆ ਅਲਮਾਟੀ ਓਪਨ ਦਾ ਖ਼ਿਤਾਬ

ਅਲਮਾਟੀ (ਕਜ਼ਾਖਸਤਾਨ) : ਰੂਸ ਦੇ ਸਿਖ਼ਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਦਾਨਿਲ ਮੇਦਵੇਦੇਵ ਨੇ ਐਤਵਾਰ ਨੂੰ ਅਲਮਾਟੀ ਓਪਨ 2026 ਦੇ ਫਾਈਨਲ ਵਿੱਚ ਜਾਰਜੀਆ ਦੇ ਕੁਆਲੀਫਾਇਰ ਨਿਕੋਲੋਜ਼ ਬੇਸਿਲਾਸ਼ਵਿਲੀ ਨੂੰ ਹਰਾ ਕੇ ਆਪਣੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕੀਤਾ। ਆਪਣੇ ਕਰੀਅਰ ਵਿੱਚ ਪਹਿਲੀ ਵਾਰ ਕਿਸੇ ਏ.ਟੀ.ਪੀ. (ATP) ਖ਼ਿਤਾਬ ਦਾ ਬਚਾਅ ਕਰਦਿਆਂ ਮੇਦਵੇਦੇਵ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਮੈਚ 6-7(6), 6-1, 6-3 ਨਾਲ ਜਿੱਤਿਆ।

1 ਘੰਟਾ 53 ਮਿੰਟ ਚੱਲੇ ਇਸ ਫਾਈਨਲ ਮੁਕਾਬਲੇ ਵਿੱਚ ਮੇਦਵੇਦੇਵ ਦੀ ਸਰਵਿਸ ਇੱਕ ਵਾਰ ਵੀ ਨਹੀਂ ਟੁੱਟੀ। ਇਹ ਮੈਦਵੇਦੇਵ ਦਾ ਇਸ ਸੀਜ਼ਨ ਦਾ ਚੌਥਾ (ਬ੍ਰਿਸਬੇਨ, ਦੁਬਈ, ਚੇਂਗਦੂ ਤੋਂ ਬਾਅਦ) ਅਤੇ ਕਰੀਅਰ ਦਾ 25ਵਾਂ ਏ.ਟੀ.ਪੀ. ਖ਼ਿਤਾਬ ਹੈ। ਇਸ ਜਿੱਤ ਨਾਲ ਉਨ੍ਹਾਂ ਨੇ ਨਵੰਬਰ ਵਿੱਚ ਟਿਊਰਿਨ ਵਿਖੇ ਹੋਣ ਵਾਲੇ ਏ.ਟੀ.ਪੀ. ਫਾਈਨਲਜ਼ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਦੂਜੇ ਪਾਸੇ, ਫਾਈਨਲ 'ਚ ਹਾਰ ਦੇ ਬਾਵਜੂਦ ਬੇਸਿਲਾਸ਼ਵਿਲੀ 30 ਦਰਜੇ ਦੀ ਛਾਲ ਮਾਰ ਕੇ ਵਿਸ਼ਵ ਰੈਂਕਿੰਗ 'ਚ ਮੁੜ ਟੌਪ-100 (98ਵੇਂ ਸਥਾਨ) 'ਚ ਵਾਪਸੀ ਕਰਨਗੇ।


author

Tarsem Singh

Content Editor

Related News