ਸੱਚ ਹੋਈ ਭਵਿੱਖਬਾਣੀ, ਖਾਲੀ ਹੱਥ ਪਰਤੀ ਟੀਮ ਇੰਡੀਆ

Wednesday, Jul 10, 2019 - 11:10 PM (IST)

ਸੱਚ ਹੋਈ ਭਵਿੱਖਬਾਣੀ, ਖਾਲੀ ਹੱਥ ਪਰਤੀ ਟੀਮ ਇੰਡੀਆ

ਸੋਲਨ (ਜ. ਬ.)— ਜਗ ਬਾਣੀ ਵਿਚ 8 ਜੂਨ 2019 ਨੂੰ ਭਾਰਤੀ ਕ੍ਰਿਕਟ ਟੀਮ ਦੇ ਬਾਰੇ ਵਿਚ ਜਿਹੜੀ ਭਵਿੱਖਬਾਣੀ ਛਪੀ ਸੀ, ਉਹ ਸੌ ਫੀਸਦੀ ਸੱਚ ਸਿੱਧ ਹੋਈ ਹੈ, ਜਿਸ ਵਿਚ ਵਿਸ਼ਵ ਪ੍ਰਸਿੱਧ ਜੋਤਿਸ਼ੀ ਪੰਡਿਤ ਰਾਜੀਵ ਸ਼ਰਮਾ ਸ਼ੂਰ (ਐਸਟ੍ਰੋਜਰਨਲਿਸਟ ਜਿਓਗ੍ਰਾਫਰ) ਨੇ ਕੀਤੀ ਸੀ। ਉਹ ਕੌਮਾਂਤਰੀ ਆਧਯਾ ਸ਼੍ਰੀਵਿਦਿਆ ਜੋਤਿਸ਼ ਭੂਗੋਲ ਤੇ ਵਾਸਤੂ ਓਰੀਐਂਟਲ ਰਿਸਰਚ ਇੰਸਟੀਚਿਊਟ ਆਫ਼ ਆਯੁਰਵੈਦ (ਕੰਢਾਘਾਟ, ਜ਼ਿਲਾ ਸੋਲਨ, ਹਿਮਾਚਲ ਪ੍ਰਦੇਸ਼) ਦੇ ਮੁਖੀ ਵੀ ਹਨ। ਉਨ੍ਹਾਂ ਭਵਿੱਖਬਾਣੀ ਕੀਤੀ ਸੀ ਕਿ ਟੀਮ ਇੰਡੀਆ ਖਾਲੀ ਹੱਥ ਪਰਤੇਗੀ। ਧੋਨੀ ਦਾ ਵਿਵਾਦ ਤੇ ਵਿਰਾਟ ਕੋਹਲੀ ਦੇ ਸ਼ਨੀ ਦੇ ਢਾਇਏ ਆਦਿ ਸਭ ਨੇ ਮਿਲ ਕੇ ਭਾਰਤੀ ਟੀਮ ਦੇ ਵਿਰੋਧ 'ਚ ਸਥਿਤੀ ਬਣਾਈ। ਜੋਤਸ਼ੀ ਨੇ ਪਹਿਲਾਂ ਹੀ ਲਿਖਿਆ ਸੀ ਕਿ ਫਾਈਨਲ ਤਕ ਕੋਈ ਚਮਤਕਾਰ ਹੀ ਭਾਰਤ ਨੂੰ ਪਹੁੰਚਾ ਸਕਦਾ ਹੈ।

PunjabKesariPunjabKesari


author

Gurdeep Singh

Content Editor

Related News