ਰੈਸਲਿੰਗ ਦੌਰਾਨ ਟ੍ਰਿਪਲ ਐੱਚ ਦਾ ਉਤਰਿਆ ਮੋਢਾ, ਕਰਵਾਈ ਸਰਜਰੀ

Thursday, Nov 08, 2018 - 05:26 PM (IST)

ਰੈਸਲਿੰਗ ਦੌਰਾਨ ਟ੍ਰਿਪਲ ਐੱਚ ਦਾ ਉਤਰਿਆ ਮੋਢਾ, ਕਰਵਾਈ ਸਰਜਰੀ

ਜਲੰਧਰ— ਸਾਊਦੀ ਅਰਬ 'ਚ ਹੋਏ ਕ੍ਰਾਊਨ ਜਵੈਲ ਈਵੈਂਟ ਦੌਰਾਨ ਡਬਲਿਊ.ਡਬਲਿਊ.ਈ. ਰੈਸਲਰ ਟ੍ਰਿਪਲ ਐੱਚ ਦਾ ਮੋਢਾ ਉਤਰ ਗਿਆ ਸੀ। ਅੰਡਰਟੇਕਰ ਅਤੇ ਕੇਨ ਖਿਲਾਫ ਖੇਡੇ ਗਏ ਮੈਚ 'ਚ ਟ੍ਰਿਪਲ ਐੱਚ ਨੇ ਆਪਣੇ ਸਾਥੀ ਸ਼ਾਨ ਮਾਈਕਲ ਦੇ ਨਾਲ ਮੈਚ 'ਚ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਮੈਚ ਦੇ ਸਮੇਂ ਟ੍ਰਿਪਲ ਐੱਚ ਨੂੰ ਆਪਣੇ ਮੋਢੇ 'ਚ ਥੋੜ੍ਹਾ ਖਿਚਾਅ ਮਹਿਸੂਸ ਹੋ ਰਿਹਾ ਸੀ ਪਰ ਜਦੋਂ ਇਸ ਦਾ ਚੈਕਅਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਤੁਰੰਤ ਸਰਜਰੀ ਦੀ ਜ਼ਰੂਰਤ ਹੈ।
PunjabKesari
49 ਸਾਲਾ ਟ੍ਰਿਪਲ ਐੱਚ ਨੇ ਆਪਣੇ ਆਫੀਸ਼ੀਅਲ ਟਵਿੱਟਰ ਪੇਜ 'ਤੇ ਇਕ ਪੋਸਟ ਪਾਉਂਦੇ ਹੋਏ ਲਿਖਿਆ ਕਿ ਸਰਜਰੀ ਹੋ ਗਈ ਹੈ, ਖ਼ੁਸ਼ ਹਾਂ ਕਿ ਰਿਪੋਰਟ ਠੀਕ ਆਈ ਹੈ। ਡਾਕਟਰ ਡੁਗਸ ਅਤੇ ਉਨ੍ਹਾਂ ਦੀ ਟੀਮ ਦਾ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਪਿਛਲੇ ਹਫਤੇ ਦੌਰਾਨ ਸੁੱਭਕਾਮਨਾਵਾਂ ਦੇ ਮੈਸੇਜ ਭੇਜਣ ਵਾਲਿਆਂ ਦਾ ਸ਼ੁਕਰੀਆ। ਹੁਣ ਰਿਕਵਰੀ ਸ਼ੁਰੂ ਹੋ ਗਈ ਹੈ।

PunjabKesari

 


author

Tarsem Singh

Content Editor

Related News