ਇਤਰਾਜ਼ਯੋਗ ਕੁਮੈਂਟ ''ਤੇ ਟ੍ਰਿਪਲ H ਨੇ ਮਹਿਲਾ ਰੈਸਲਰ ਪੇਜੇ ਤੋਂ ਮੰਗੀ ਮੁਆਫੀ

Saturday, Jan 18, 2020 - 01:17 AM (IST)

ਇਤਰਾਜ਼ਯੋਗ ਕੁਮੈਂਟ ''ਤੇ ਟ੍ਰਿਪਲ H ਨੇ ਮਹਿਲਾ ਰੈਸਲਰ ਪੇਜੇ ਤੋਂ ਮੰਗੀ ਮੁਆਫੀ

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੇ ਸੀ. ਈ. ਓ. ਟ੍ਰਿਪਲ ਐੱਚ. ਨੇ ਆਖਿਰਕਾਰ ਮਹਿਲਾ ਰੈਸਲਰ ਪੇਜੇ 'ਤੇ ਕੀਤੇ ਗਏ ਇਤਰਾਜ਼ਯੋਗ ਕੁਮੈਂਟ ਲਈ ਮੁਆਫੀ ਮੰਗ ਲਈ ਹੈ। ਟ੍ਰਿਪਲ ਐੱਚ. ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਮੈਂ ਪੇਜੇ ਕੋਲੋਂ ਮੁਆਫੀ ਮੰਗਣ ਲਈ ਜਾ ਰਿਹਾ ਹਾਂ। ਮੈਂ ਖਰਾਬ ਜੋਕ ਸੁਣਾਇਆ ਸੀ। ਜੇਕਰ ਇਸ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਉਸ ਕੋਲੋਂ ਮੁਆਫੀ ਮੰਗਦਾ ਹਾਂ।


ਦਰਅਸਲ, ਪੇਜੇ ਦੀ ਰੈਸਲਿੰਗ ਰਿੰਗ ਵਿਚ ਵਾਪਸੀ ਦੀ ਲੰਬੇ ਸਮੇਂ ਤੋਂ ਅਫਵਾਹ ਸੋਸ਼ਲ ਮੀਡੀਆ 'ਤੇ ਚੱਲ ਰਹੀ ਸੀ। ਅਜਿਹੀ ਹਾਲਤ ਵਿਚ ਟ੍ਰਿਪਲ ਐੈੱਚ. ਨੇ ਵੀ ਇਸ 'ਤੇ ਗੱਲ ਕਰਦੇ ਹੋਏ ਕਿਹਾ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਚੰਗਾ ਲੱਗੇਗਾ। ਟ੍ਰਿਪਲ ਨੇ ਇਸ ਦੌਰਾਨ ਆਪਣੇ ਬਿਆਨ ਵਿਚ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਪੇਜੇ ਦੇ ਨਾਲ ਰੈਸਲ ਐੱਜ ਪੂਰੀ ਸਿਹਤਯਾਬੀ ਨਾਲ ਵਾਪਸੀ ਕਰੇ। ਤੁਸੀਂ ਜਾਣਦੇ ਹੋ ਕਿ ਐੱਜ ਦੇ ਬੱਚੇ ਹਨ ਅਤੇ ਪੇਜੇ ਸੰਭਵ ਹੈ ਕਿ ਉਸ ਦ ਬੱਚਿਆਂ ਬਾਰੇ ਨਹੀਂ ਜਾਣਦੀ।

PunjabKesari
ਟ੍ਰਿਪਲ ਐੈੱਚ. ਦੀ ਪੇਜੇ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਪੇਜੇ ਨੇ ਖੁਦ ਟ੍ਰਿਪਲ ਦੇ ਉਕਤ ਬਿਆਨ ਵਾਲੀ ਵੀਡੀਓ ਸ਼ੇਅਰ ਕਰ ਕੇ ਲਿਖਿਆ ਸੀ ਕਿ ਮੇਰਾ ਬੌਸ ਵੀ ਮੇਰੇ ਉੱਪਰ ਜੋਕ ਬਣਾਉਂਦਾ ਹੈ। ਕੋਈ ਹੈਰਾਨੀਜਨਕ ਨਹੀਂ ਹੈ ਕਿ ਤੁਸੀਂ ਵੀ ਅਜਿਹਾ ਕਰਦੇ ਹੋਵੋਗੇ।

PunjabKesari
ਉਥੇ ਹੀ ਚਾਰੇ ਪਾਸੇ ਨਿੰਦਾ ਝੱਲਣ ਤੋਂ ਬਾਅਦ ਟ੍ਰਿਪਲ ਐੱਚ. ਨੇ ਮੁਆਫੀ ਮੰਗ ਕੇ ਗੱਲ ਖਤਮ ਕੀਤੀ ਹੈ। ਇਸ ਦੌਰਾਨ ਪੇਜੇ ਨੇ ਵੀ ਟਵੀਟ ਕਰ ਕੇ ਸੋਸ਼ਲ ਮੀਡੀਆ 'ਤੇ ਬੈਠੇ ਰੈਸਲਿੰਗ ਫੈਨਜ਼ ਨੂੰ ਇਕ ਸੰਦੇਸ਼ ਦਿੱਤਾ ਸੀ। ਪੇਜੇ ਨੇ ਲਿਖਿਆ ਸੀ, ''ਕਦੇ-ਕਦੇ ਤੁਸੀਂ ਸੋਸ਼ਲ ਮੀਡੀਆ 'ਤੇ ਇੰਨੇ ਲਪੇਟੇ ਵਿਚ ਆ ਜਾਂਦੇ ਹੋ ਕਿ ਤੁਸੀਂ ਨਾਂਹ-ਪੱਖੀ ਵਤੀਰੇ ਵਿਚ ਇਹ ਭੁੱਲ ਜਾਂਦੇ ਹੋ ਕਿ ਤੁਹਾਨੂੰ ਇਕ ਵੱਡਾ ਗਰੁੱਪ ਪਿਆਰ ਵੀ ਕਰਦਾ ਹੈ। ਬਸ ਮੈਂ ਇਹ ਯਾਦ ਰੱਖਣਾ ਹੈ ਕਿ ਹਮੇਸ਼ਾ ਪਾਜ਼ੇਟਿਵ ਰਹਾਂ।

PunjabKesari


author

Gurdeep Singh

Content Editor

Related News