ਤ੍ਰਿਨੀਦਾਦ ਐਂਡ ਟੋਬੈਗੋ ਨੂੰ ਪੂਰੇ CPL ਦੀ ਮੇਜ਼ਬਾਨੀ ਲਈ ਸਰਕਾਰ ਤੋਂ ਮਿਲੀ ਮਨਜ਼ੂਰੀ
Saturday, Jul 11, 2020 - 09:17 PM (IST)
ਪੋਰਟ ਆਫ ਸਪੇਨ– ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) 2020 ਦੇ ਪੂਰੇ ਸੈਸ਼ਨ ਨੂੰ ਤ੍ਰਿਨੀਦਾਦ ਐਂਡ ਟੋਬੈਗੋ ਵਿਚ 18 ਅਗਸਤ ਤੋਂ 10 ਸਤੰਬਰ ਤਕ ਖੇਡਿਆ ਜਾਵੇਗਾ। ਇਸਦੇ ਲਈ ਆਯੋਜਕਾਂ ਨੂੰ ਸਥਾਨਕ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ।
ਕੌਮਾਂਤਰੀ ਕ੍ਰਿਕਟ ਹਾਲਾਂਕਿ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਪਰ ਕੋਵਿਡ-19 ਮਹਾਮਾਰੀ ਵਿਚਾਲੇ ਸੀ. ਪੀ. ਐੱਲ. ਪਹਿਲੀ ਟੀ-20 ਲੀਗ ਹੋਵੇਗੀ। ਟੂਰਨਾਮੈਂਟ ਦੌਰਾਨ ਸਥਾਨਕ ਆਬਾਦੀ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੇ ਜ਼ੋਖਿਮ ਨੂੰ ਘੱਟ ਕਰਨ ਤੇ ਵਿਦੇਸ਼ਾਂ ਤੋਂ ਤ੍ਰਿਨੀਦਾਦ ਐਂਡ ਟੋਬੈਗੋ ਦੀ ਯਾਤਰਾ ਕਰਨ ਵਾਲਿਆਂ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਸਾਰੀਆਂ ਟੀਮਾਂ ਤੇ ਅਧਿਕਾਰੀਆਂ ਨੂੰ ਇਕ ਹੋਟਲ ਵਿਚ ਰੱਖਿਆ ਜਾਵੇਗਾ। ਦੇਸ਼ ਵਿਚ ਪਹੁੰਚਣ 'ਤੇ ਸਾਰਿਆਂ ਨੂੰ ਪਹਿਲਾਂ ਦੋ ਹਫਤੇ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ।