‘ਸਾਇਨਾ’ ਦਾ ਟ੍ਰੇਲਰ ਰਿਲੀਜ਼

Wednesday, Mar 10, 2021 - 03:13 AM (IST)

‘ਸਾਇਨਾ’ ਦਾ ਟ੍ਰੇਲਰ ਰਿਲੀਜ਼

ਮੁੰਬਈ– ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਜ਼ਿੰਦਗੀ ’ਤੇ ਬਣੀ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ‘ਸਾਇਨਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਮੋਲ ਗੁਪਤਾ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਸਾਇਨਾ’ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ ਹੈ। ਇਸ ਫਿਲਮ ਵਿਚ ਪਰਿਣੀਤੀ ਨੇ ਸਾਇਨਾ ਨੇਹਵਾਲ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਪਰਿਣੀਤੀ ਨੇ ਕਿਹਾ,‘‘ਮੇਰੇ ਉੱਪਰ ਸਿਰਫ ਆਪਣੇ ਨਿਰਦੇਸ਼ਕ ਦੇ ਸਾਹਮਣੇ ਖੁਦ ਨੂੰ ਸਾਬਤ ਕਰਨ ਦਾ ਦਬਾਅ ਸੀ। ਬੈਡਮਿੰਟਨ ਸਿੱਖਣ ਦਾ ਦਬਾਅ ਸੀ, ਬਸ। ਬਾਕੀ ਕਿਸੇ ਤਰ੍ਹਾਂ ਦਾ ਦਬਾਅ ਮੈਨੂੰ ਮਹਿਸੂਸ ਨਹੀਂ ਕੀਤਾ।’’

ਇਹ ਖ਼ਬਰ ਪੜ੍ਹੋ- ICC ਰੈਂਕਿੰਗ 'ਚ ਸ਼ੈਫਾਲੀ ਦੂਜੇ ਸਥਾਨ ’ਤੇ ਪਹੁੰਚੀ, ਮੰਧਾਨਾ ਤੇ ਰੋਡ੍ਰਿਗਜ਼ ਟਾਪ-10 ’ਚ ਬਰਕਰਾਰ


ਪਰਿਣੀਤੀ ਨੇ ਕਿਹਾ,‘‘ਸਾਨੂੰ ਸਾਇਨਾ ਦਾ ਪੂਰਾ ਸਮਰਥਨ ਮਿਲਿਆ। ਉਸ ਨੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਦੇ ਬਾਰੇ ਵਿਚ ਸਾਨੂੰ ਜਾਣਕਾਰੀ ਦਿੱਤੀ। ਮੈਂ ਉਸ ਨੂੰ ਕਦੇ ਵੀ ਫੋਨ ਕਰ ਸਕਦੀ ਸੀ। ਵੀਡੀਓ ਕਾਲ ਕਰ ਸਕਦੀ ਸੀ ਤੇ ਉਹ ਹਮੇਸ਼ਾ ਮੇਰੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹਿੰਦੀ ਸੀ। ਦੇਖਿਆ ਜਾਵੇ ਤਾਂ ਇਸ ਤਰ੍ਹਾਂ ਨਾਲ ਅਸੀਂ ਆਪਣਾ ਸਾਰਾ ਕੰਮ ਬਿਹਤਰ ਤਰੀਕੇ ਨਾਲ ਕਰ ਲਿਆ ਸੀ।’’

ਇਹ ਖ਼ਬਰ ਪੜ੍ਹੋ- ਕੋਨੇਰੂ ਹੰਪੀ ਬਣੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News