ਹਾਰਨ ਵਜਾਉਣ ਕਾਰਣ ਹੈਦਰਾਬਾਦ FC ਟੀਮ ਦੇ ਬੱਸ ਡਰਾਈਵਰ ਨੂੰ ਟ੍ਰੈਫਿਕ ਪੁਲਸ ਨੇ ਕੁੱਟਿਆ

Thursday, Nov 07, 2019 - 07:22 PM (IST)

ਹਾਰਨ ਵਜਾਉਣ ਕਾਰਣ ਹੈਦਰਾਬਾਦ FC ਟੀਮ ਦੇ ਬੱਸ ਡਰਾਈਵਰ ਨੂੰ ਟ੍ਰੈਫਿਕ ਪੁਲਸ ਨੇ ਕੁੱਟਿਆ

ਹੈਦਰਾਬਾਦ- ਇੰਡੀਅਨ ਸੁਪਰ ਲੀਗ ਟੀਮ ਹੈਦਰਾਬਾਦ ਫੁੱਟਬਾਲ ਕਲੱਬ (ਐੱਚ. ਐੱਫ. ਸੀ.) ਦੇ ਬੱਸ ਡਰਾਈਵਰ ਨੂੰ ਟ੍ਰੈਫਿਕ ਪੁਲਸ ਕਰਮਚਾਰੀ ਨੇ ਵੀਰਵਾਰ ਨੂੰ ਜ਼ਿਆਦਾ ਹਾਰਨ ਵਜਾਉਣ ਲਈ ਕਥਿਤ ਤੌਰ 'ਤੇ ਕੁਟਾਪਾ ਚਾੜ੍ਹਿਆ। ਪੁਲਸ ਵਲੋਂ ਹਾਲਾਂਕਿ ਇਸ ਮਾਮਲੇ ਵਿਚ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਗਾਚੀਬਾਵਲੀ ਸਟੇਡੀਅਮ ਵਿਚ ਹੈਦਰਾਬਾਦ ਐੱਫ. ਸੀ. ਤੇ ਨਾਰਥਈਸਟ ਯੂਨਾਈਟਿਡ ਵਿਚਾਲੇ ਖੇਡੇ ਗਏ ਮੈਚ ਤੋਂ ਬਾਅਦ ਵਾਪਰੀ।  ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਡਰਾਈਵਰ ਨੇ ਬਹੁਤ ਜ਼ਿਆਦਾ ਹਾਰਨ ਵਜਾਇਆ ਤੇ ਨਾਲ ਚੱਲ ਰਹੇ ਵਾਹਨਾਂ ਨੂੰ ਇਸ ਤੋਂ ਕਾਫੀ\

ਪ੍ਰੇਸ਼ਾਨੀ ਹੋਈ। ਪੁਲਸ ਨੇ ਕਿਹਾ ਕਿ ਜਦੋਂ ਡਰਾਈਵਰ ਤੋਂ ਜ਼ਿਆਦਾ ਹਾਰਨ ਵਜਾਉਣ ਬਾਰੇ ਵਿਚ ਪੁੱਛਿਆ ਗਿਆ ਤਾਂ ਹੈਦਰਾਬਾਦ ਫੁੱਟਬਾਲ ਕਲੱਬ ਦੇ ਇਕ ਅਧਿਕਾਰੀ ਨੇ ਟ੍ਰੈਫਿਕ ਪੁਲਸ ਨਾਲ ਬਹਿਸ ਕੀਤੀ ਤੇ ਉਸਦੇ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਪੁਲਸ ਕਰਮਚਾਰੀ ਨੇ ਕਿਹਾ ਕਿ ਜ਼ਿਆਦਾ ਹਾਰਨ ਵਜਾਉਣ, ਟੀਮ ਅਧਿਕਾਰੀਆਂ ੰਤੇ ਪੁਲਸ ਵਿਚਾਲੇ ਬਹਿਸ ਦੇ ਕਾਰਣ ਮਾਮਲਾ ਦਰਜ ਕੀਤਾ ਜਾਵੇਗਾ। ਹੈਦਰਾਬਾਦ ਐੱਫ. ਸੀ. ਟੀਮ ਨੇ ਹਾਲਾਂਕਿ ਇਸ ਘਟਨਾ ਦੀ ਨਿੰਦਾ ਕੀਤੀ ਤੇ ਤੁਰੰਤ ਜਾਂਚ ਦੀ ਮੰਗ ਕੀਤੀ।


Related News