ਟ੍ਰੇਸਰ ਸ਼ੂਜ਼ ਤੇ ਟਾਇਕਾ ਸਪੋਰਟਸ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ ਦੇ ਜੂਨੀਅਰ ਤੇ ਸਬ-ਜੂਨੀਅਰ ਚੈਂਪੀਅਨ ਬਣੇ

Sunday, Oct 10, 2021 - 11:26 AM (IST)

ਟ੍ਰੇਸਰ ਸ਼ੂਜ਼ ਤੇ ਟਾਇਕਾ ਸਪੋਰਟਸ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ ਦੇ ਜੂਨੀਅਰ ਤੇ ਸਬ-ਜੂਨੀਅਰ ਚੈਂਪੀਅਨ ਬਣੇ

ਜਲੰਧਰ- ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸ਼ਨੀਵਾਰ ਨੂੰ ਸਮਾਪਤ ਹੋਈ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ (ਸੀਜ਼ਨ-1) 'ਤ ਟ੍ਰੇਸਰ  ਸ਼ੂਜ਼ , ਟਾਇਕਾ ਸਪੋਰਟਸ ਤੇ ਹੰਸ ਰਾਜ ਐਂਡ ਸੰਨਜ਼, ਕਪੂਰਥਲਾ ਕ੍ਰਮਵਾਰ ਜੂਨੀਅਰ ਤੇ ਕਿਡਸ ਵਰਗ 'ਚ ਚੈਂਪੀਅਨ ਬਣੇ। ਲੀਗ ਦੇ ਜੂਨੀਅਰ ਵਰਗ ਫ਼ਾਈਨਲ 'ਚ ਸੁਰਜੀਤ ਸਿੰਘ ਦੇ 10ਵੇਂ ਮਿੰਟ ਦੇ ਗੋਲ ਦੀ ਬਦੌਲਤ ਜਲੰਧਰ ਦੀ ਟਾਇਕਾ ਸਪੋਰਟਸ ਨੇ ਅਲਫ਼ਾ ਹਾਕੀ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਟਾਇਕਾ ਸਪੋਰਟਸ ਤੇ ਅਲਫ਼ਾ ਹਾਕੀ ਨੇ ਫ਼ਾਈਨਲ 'ਚ ਥਾਂ ਬਣਾਈ ਸੀ। ਜੋਨੇਕਸ ਸਪੋਰਟਸ, ਜਲੰਧਰ ਨੇ ਪੂਲ ਮੈਚਾਂ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਕਾਂਸੀ ਤਮਗ਼ਾ ਜਿੱਤਿਆ। 

ਹੋਰ ਲੀਗ ਮੈਚਾਂ 'ਚ ਰਕਸ਼ਕ ਇਲੈਵਨ ਨੇ ਗਾਖਲ ਬ੍ਰਦਰਜ਼ ਯੂ. ਐੱਸ. ਏ. ਨੂੰ 2-1 ਨਾਲ, ਅਲਫ਼ਾ ਹਾਕੀ ਨੇ ਰਾਇਲ ਇਨਫਰਾ ਨੂੰ 4-0 ਨਾਲ, ਟਾਇਕਾ ਸਪੋਰਟਸ ਨੇ ਗਾਖਲ ਬ੍ਰਦਰਜ਼ ਨੂੰ 3-1 ਨਾਲ ਤੇ ਅਲਫਾ ਨੇ ਜੋਨੇਕਸ ਨੂੰ 2-1 ਨਾਲ ਹਰਾਇਆ। ਸ਼੍ਰੀ ਰਾਜਨ ਕੋਹਲੀ, ਸੀ. ਐੱਮ. ਡੀ. ਟਾਇਕਾ ਸਪੋਰਟਸ ਨੇ ਟੀਮਾਂ ਨੂੰ 12,000 ਰੁਪਏ ਦਾ ਨਕਦ ਇਨਾਮ ਦਿੱਤਾ।

ਸੁਰਜੀਤ ਹਾਕੀ ਲੀਗ ਦੇ ਮੁੱਖ ਸਪਾਂਸਰ ਪ੍ਰਵਾਸੀ ਭਾਰਤੀ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਤੇ ਪਲਵਿੰਦਰ ਸਿੰਘ ਗਾਖਲ, ਜਿਨ੍ਹਾਂ ਨੂੰ ਯੂ. ਐੱਸ. ਏ. 'ਚ ਗਾਖਲ ਬ੍ਰਦਰਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਲੋ ਜੂਨੀਅਰ, ਸਬ-ਜੂਨੀਅਰ ਤੇ ਕਿਡਜ਼ ਗਰੁੱਪਾਂ ਦੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਇਸ ਸੁਰਜੀਤ ਹਾਕੀ ਲੀਗ 'ਚ ਹਿੱਸਾ ਲੈਣ ਲਈ ਭਾਰੀ ਉਤਸ਼ਾਹ ਦੇ ਮੱਦੇਨਜ਼ਰ ਤੇ ਹਾਕੀ ਨੂੰ ਉਤਸ਼ਾਹਤ ਕਰਨ ਲਈ ਇਹ ਐਲਾਨ ਕੀਤਾ ਗਿਆ ਕਿ ਉਹ ਇਸ ਲੀਗ ਦੇ ਘੱਟੋ-ਘੱਟ 3 ਸੀਜ਼ਨਾਂ 'ਚ ਲੀਗ ਨੂੰ ਸਪਾਂਸਰ ਕਰਨਗੇ। 

ਲੀਗ ਦੇ ਕਿਡਜ਼ ਸੈਕਸ਼ਨ 'ਚ ਹੰਸ ਰਾਜ ਐਂਡ ਸੰਨਜ਼ (ਕਪੂਰਥਲਾ) ਨੂੰ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਚੈਂਪੀਅਨ ਐਲਾਨਿਆ ਗਿਆ ਜਦਕਿ ਮਿਲਵਾਕੀ ਵੂਲਵਜ਼ (ਯੂ. ਐੱਸ. ਏ.) ਨੇ 5 ਅੰਕਾਂ ਦੇ ਨਾਲ ਚਾਂਦੀ ਦਾ ਤਮਗ਼ਾ ਜਿਤਿਆ। ਏ. ਜੀ. ਆਈ. ਇਨਫਰਾ, ਜਲੰਧਰ ਨੇ 4 ਅੰਕ ਨਾਲ ਕਾਂਸੀ ਤਮਗ਼ਾ ਹਾਸਲ ਕੀਤਾ। ਦਿਨ ਦੇ ਹੋਰ ਲੀਗ ਮੈਚਾਂ 'ਚ ਮਿਲਵਾਕੀ ਵੂਲਵਜ਼ (ਯੂ. ਐੱਸ. ਏ.) ਤੇ ਹੰਸ ਰਾਜ ਐਂਡ ਸਨਜ਼, ਕਪੂਰਥਲਾ ਨੇ 1-1 ਡਰਾਅ ਖੇਡਿਆ ਜਦਕਿ ਏ. ਜੀ. ਆਈ. ਇਨਫਰਾ ਤੇ ਟੂਟ ਬ੍ਰਦਰਜ਼ ਯੂ. ਐੱਸ. ਏ. ਨੇ 1-1 ਅੰਕ ਸਾਂਝਾ ਕੀਤਾ। ਲੀਗ ਦੇ ਮੁੱਖ ਪ੍ਰਬੰਧਕ ਰਮਨ ਕੁਮਾਰ ਨੇ ਉਨ੍ਹਾਂ ਨੂੰ 12,000 ਰੁਪਏ ਨਕਦ ਇਨਾਮ ਨਾਲ ਸਨਮਾਨਤ ਕੀਤਾ।

ਸਬ-ਜੂਨੀਅਰ ਵਰਗ ਦੇ ਫ਼ਾਈਨਲ ਮੈਚ 'ਚ ਟ੍ਰੇਸਰ ਸ਼ੂਜ਼ ਨੇ ਕਾਂਟੀਨੈਂਟਲ ਹੋਟਲਜ਼ ਨੂੰ 5-1 ਨਾਲ ਹਰਾਇਆ। ਫਲੈਸ਼ ਹਾਕੀ ਟੀਮ ਨੇ ਲੀਗ ਪੜਾਅ ਦੇ ਮੈਚਾਂ 'ਚ ਬਿਹਤਰ ਗੋਲ ਕਰਕੇ ਕਾਂਸੀ ਦਾ ਤਮਗ਼ਾ ਜਿੱਤਿਆ। ਟ੍ਰੇਸਰ ਸ਼ੂਜ਼ ਨੇ ਬਲੈਕ ਪੈਂਥਰ ਨੂੰ 4-0 ਨਾਲ ਤੇ ਕਾਂਟੀਨੈਂਟਲ ਹੋਟਲਜ਼ ਨੇ ਸ਼੍ਰੇ ਸਪੋਰਟਸ ਨੂੰ 2-1 ਨਾਲ ਹਰਾਇਆ। ਟ੍ਰੇਸ਼ਰ ਸ਼ੂਜ਼  ਦੇ ਮਾਲਕ ਤੇ ਪ੍ਰਧਾਨ, ਹਾਕੀ ਪੰਜਾਬ ਨੇ ਟੀਮਾਂ ਦੇ ਸਾਰੇ ਮੈਂਬਰਾਂ ਨੂੰ 51,000 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਸੁਰਜੀਤ ਹਾਕੀ ਲੀਗ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਦਿਨ ਖੇਡੇ ਗਏ 13 ਮੈਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News