ਕੋਰੋਨਾ ਕਾਰਨ ਦੇਰੀ ਨਾਲ ਸੁਰੱਖਿਆ ਵਿਚਾਲੇ ਸ਼ੁਰੂ ਹੋਇਆ ਟੂਰ ਡੀ ਫਰਾਂਸ

Monday, Aug 31, 2020 - 03:16 AM (IST)

ਨਾਈਸ (ਫਰਾਂਸ)- ਦੁਨੀਆ ਦੀ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਤੀਯੋਗਤੀ ਸਾਈਕਲ ਰੇਸ 'ਚੋਂ ਇਕ ਟੂਰ ਡੀ ਫਰਾਂਸ ਕੋਵਿਡ-19 ਦੇ ਕਾਰਨ ਦੇਰੀ ਨਾਲ ਪਰ ਸਿਹਤ ਸੁਰੱਖਿਆ ਦੇ ਨਾਲ ਸ਼ਨੀਵਾਰ ਨੂੰ ਇੱਥੇ 176 ਰਾਈਡਰਸ ਨਾਲ ਸ਼ੁਰੂ ਹੋਈ। ਪ੍ਰਬੰਧਕਾਂ ਦੇ ਲਈ ਹਾਲਾਂਕਿ ਇਨ੍ਹਾਂ 176 ਖਿਡਾਰੀਆਂ ਨੂੰ ਤਿੰਨ ਹਫਤੇ ਤੱਕ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ 'ਚ ਰੱਖਣਾ ਚੁਣੌਤੀਪੂਰਨ ਹੋਵੇਗਾ ਕਿਉਂਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਕੰਟਰੋਲ ਨਹੀਂ ਕੀਤਾ ਗਿਆ ਹੈ।
ਖਿਡਾਰੀ ਇੱਥੇ ਮਾਸਕ ਲਗਾ ਕੇ ਪਹੁੰਚੇ ਤੇ ਰੇਸ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਚਿਹਰੇ ਤੋਂ ਮਾਸਕ ਹਟਾਇਆ। ਮੀਂਹ ਤੇ ਕੜਾਕੇ ਦੀ ਠੰਡ ਨੇ ਸਿਥਤੀ ਨੂੰ ਸਖਤ ਬਣਾ ਦਿੱਤਾ। ਨਾਰਵੇ ਦੇ ਅਲੇਫਜੈਂਡਰ ਨੇ ਆਖਰੀ ਸਮੇਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰੇਸ ਦੇ 117ਵੇਂ ਸੈਸ਼ਨ ਦੇ ਪਹਿਲੇ ਪੜਾਅ ਨੂੰ ਆਪਣੇ ਨਾਂ ਕੀਤਾ। ਪਹਿਲੇ ਪੜਾਅ ਦੀ 156 ਕਿਲੋਮੀਟਰ ਦੀ ਇਸ ਰੇਸ 'ਚ ਜਿੱਤ ਦੇ ਨਾਲ ਹੀ ਉਹ 2020 ਸੈਸ਼ਨ ਦੀ ਪਹਿਲੀ ਪੀਲੀ ਜਰਸੀ ਦੇ ਹੱਕਦਾਰ ਬਣੇ। ਮਹਾਮਾਰੀ ਦੇ ਕਾਰਨ ਪ੍ਰਸ਼ੰਸਕਾਂ ਨੂੰ ਖਿਡਾਰੀਆਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਸਰਕਾਰ ਨੇ ਲੋਕਾਂ ਨੂੰ ਟੈਲੀਵਿਜ਼ਨ 'ਤੇ ਰੇਸ ਦਾ ਅਨੰਦ ਲੈਣ ਦੀ ਸਲਾਹ ਦਿੱਤੀ ਹੈ, ਜਿਸ ਦੌਰਾਨ ਰੇਸ ਤੋਂ ਪਹਿਲਾਂ ਹੋਣ ਵਾਲੇ ਤਿਉਹਾਰ ਦਾ ਮਾਹੌਲ ਦੇਖਣ ਨੂੰ ਨਹੀਂ ਮਿਲਿਆ।


Gurdeep Singh

Content Editor

Related News