ਹਾਰਟਸਪਰ ਨੇ ਏਵਰਟਨ ਨੂੰ ਦਿੱਤੀ ਕਰਾਰੀ ਹਾਰ
Monday, Dec 24, 2018 - 05:28 PM (IST)

ਲੀਵਰਪੂਲ : ਟੋਟੇਨਹੈਮ ਹਾਰਟਸਪਰ ਨੇ ਐਤਵਾਰ ਗੁਡਸਿਨ ਪਾਰਕ ਵਿਚ ਹੋਏ ਇੰਗਲਿਸ਼ ਲੀਗ ਮੁਕਾਬਲੇ 'ਚ ਏਵਰਟਨ ਨੂੰ 6-2 ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ ਹਾਰਟਸਪਰ ਅਤੇ ਚੋਟੀ 'ਤੇ ਚਲ ਰਹੇ ਲੀਵਰਪੂਲ ਵਿਚਾਲੇ ਸਿਰਫ 6 ਅੰਕਾਂ ਦਾ ਫਰਕ ਰਹਿ ਗਿਆ ਹੈ। ਜੇਤੂ ਟੀਮ ਦੇ ਵਲੋਂ ਸੋਂਗ ਹਿਊਂਗ ਮਿਨ ਅਤੇ ਹੈਰੀ ਕੇਨ ਨੇ 2-2 ਜਦਕਿ ਡੇਲੇ ਅਲੀ ਅਤੇ ਕ੍ਰਿਸਟਿਅਨ ਐਰਿਕਸਨ ਨੇ 1-1 ਗੋਲ ਕੀਤਾ। ਏਵਰਟਨ ਨੂੰ ਮੈਚ ਵਿਚ ਸਭ ਤੋਂ ਪਹਿਲਾਂ ਥਿਓ ਵਾਲਕੋਟ ਨੇ ਬੜ੍ਹਤ ਦਿਵਾਈ ਸੀ ਪਰ ਟੀਮ ਚੰਗੀ ਸ਼ੁਰੂਆਤ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਇਸ ਤੋਂ ਬਾਅਦ ਜਿਲਫੀ ਸਿਗੁਰੋਸਨ ਹੀ ਟੀਮ ਦੇ ਵਲੋਂ ਇਕ ਹੋਰ ਗੋਲ ਕਰ ਸਕੇ।