ਟੋਟੇਨਹਮ ਨੇ ਖ਼ਤਮ ਕੀਤਾ ਟਰਾਫ਼ੀ ਦਾ ਸੋਕਾ ! ਮੈਨਚੈਸਟਰ ਯੂਨਾਈਟਿਡ ਨੂੰ ਹਰਾ ਕੇ ਖ਼ਿਤਾਬ ''ਤੇ ਕੀਤਾ ਕਬਜ਼ਾ
Friday, May 23, 2025 - 12:56 PM (IST)

ਸਪੋਰਟਸ ਡੈਸਕ- ਟੋਟੇਨਹਮ ਨੇ ਮੈਨਚੈਸਟਰ ਯੂਨਾਈਟਿਡ ਨੂੰ 1-0 ਨਾਲ ਹਰਾ ਕੇ ਯੂਰੋਪਾ ਲੀਗ ਫਾਈਨਲ ਜਿੱਤ ਲਿਆ ਹੈ ਤੇ 4 ਦਹਾਕਿਆਂ ਤੋਂ ਵੱਧ ਸਮੇਂ ਵਿਚ ਆਪਣੀ ਪਹਿਲੀ ਯੂਰਪੀਅਨ ਟਰਾਫੀ ਹਾਸਲ ਕੀਤੀ ਹੈ। ਇਸ ਤਰ੍ਹਾਂ ਟੋਟੇਨਹਮ ਦੇ ਖਿਤਾਬ ਦਾ ਸੋਕਾ ਆਖਿਰਕਾਰ ਖ਼ਤਮ ਹੋ ਗਿਆ ਹੈ।
2008 ਵਿਚ ਇੰਗਲਿਸ਼ ਲੀਗ ਕੱਪ ਜਿੱਤਣ ਤੋਂ ਬਾਅਦ ਯੂਰਪੀਅਨ ਲੀਗ ਵਿਚ ਪਹਿਲੀ ਜਿੱਤ ਹੈ। ਟੋਟੇਨਹਮ ਲਈ ਬ੍ਰੇਨਨ ਜਾਨਸਨ ਨੇ ਪਹਿਲੇ ਹਾਫ ਦੇ ਅੰਤ ਵਿਚ ਜੇਤੂ ਗੋਲ ਕਰ ਕੇ ਜਿੱਤ ਤੈਅ ਕੀਤੀ।
ਜਾਨਸਨ ਨੇ ਕਿਹਾ, ‘‘ਇਸ ਕਲੱਬ ਨੇ 17 ਸਾਲ ਤੋਂ ਕੋਈ ਟਰਾਫੀ ਨਹੀਂ ਜਿੱਤੀ ਹੈ। ਇਹ ਟਰਾਫੀ ਬਹੁਤ ਮਾਇਨੇ ਰੱਖਦੀ ਹੈ। ਟੋਟੇਨਹਮ ਇਕ ਚੰਗੀ ਟੀਮ ਹੈ ਪਰ ਕਦੇ ਵੀ ਜਿੱਤ ਨਹੀਂ ਪਾਉਂਦੀ। ਅਸੀਂ ਜਿੱਤ ਹਾਸਲ ਕੀਤੀ।’’
ਇਸ ਖਿਤਾਬ ਨਾਲ ਟੀਮ ਨੂੰ ਅਗਲੇ ਸੈਸ਼ਨ ਦੀ ਚੈਂਪੀਅਨਜ਼ ਲੀਗ ਵਿਚ ਜਗ੍ਹਾ ਮਿਲਣ ਦੀ ਗਾਰੰਟੀ ਮਿਲੀ। ਟੋਟੇਨਹਮ ਨੇ ਯੂਰੋਪਾ ਲੀਗ ਵਿਚ ਆਪਣੀ ਮੁਹਿੰਮ 10 ਜਿੱਤਾਂ, 3 ਡਰਾਅ ਤੇ 2 ਹਾਰਾਂ ਦੇ ਨਾਲ ਖ਼ਤਮ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e