ਰਾਫਿਨ੍ਹਾ ਦੇ ਦੋ ਗੋਲਾਂ ਨਾਲ ਬਾਰਸੀਲੋਨਾ ਨੇ ਓਸਾਸੁਨਾ ਨੂੰ ਹਰਾਇਆ
Monday, Dec 15, 2025 - 11:29 AM (IST)
ਬਾਰਸੀਲੋਨਾ– ਰਾਫਿਨ੍ਹਾ ਦੇ ਦੋ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਇੱਥੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ ਓਸਾਸੁਨਾ ਨੂੰ 2-0 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ’ਤੇ ਆਪਣੀ ਬੜ੍ਹਤ ਮਜ਼ਬੂਤ ਕਰ ਲਈ।
ਬ੍ਰਾਜ਼ੀਲ ਦੇ ਫਾਰਵਰਡ ਰਾਫਿਨ੍ਹਾ ਨੇ 70ਵੇਂ ਮਿੰਟ ਵਿਚ ਬਾਰਸੀਲੋਨਾ ਨੂੰ ਬੜ੍ਹਤ ਦਿਵਾਈ ਤੇ ਫਿਰ 84ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਟੀਮ ਦੀ 2-0 ਨਾਲ ਜਿੱਤ ਤੈਅ ਕੀਤੀ। ਲੀਗ ਵਿਚ ਲਗਾਤਾਰ 7ਵੀਂ ਜਿੱਤ ਦੇ ਨਾਲ ਸਾਬਕਾ ਚੈਂਪੀਅਨ ਬਾਰਸੀਲੋਨਾ ਨੇ ਦੂਜੇ ਸਥਾਨ ’ਤੇ ਮੌਜੂਦ ਰੀਅਲ ਮੈਡ੍ਰਿਡ ’ਤੇ 7 ਅੰਕ ਦੀ ਬੜ੍ਹਤ ਬਣਾ ਲਈ ਹੈ।
