ਮੁੱਕੇਬਾਜ਼ ਟਾਮੀ ਫੁਰੀ ਦੀ ਪ੍ਰੇਮਿਕਾ ਮੌਲੀ ਨੇ ਕਰਵਾਇਆ ਟਾਪਲੈੱਸ ਫੋਟੋਸ਼ੂਟ

11/25/2019 2:18:18 AM

ਨਵੀਂ ਦਿੱਲੀ - ਰਿਐਲਿਟੀ ਸ਼ੋਅ 'ਲਵ ਆਈਸਲੈਂਡ' ਨਾਲ ਮਸ਼ਹੂਰ ਹੋਣ ਵਾਲੀ 20 ਸਾਲਾ  ਮੌਲੀ ਹੇਗਿਊ ਸੋਸ਼ਲ ਮੀਡੀਆ 'ਤੇ ਜੰਮ ਕੇ ਧੂਮ ਮਚਾ ਰਹੀ ਹੈ। ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਮੌਲੀ ਦਾ ਬ੍ਰਿਟੇਨ ਦੇ ਸਟਾਰ ਮੁੱਕੇਬਾਜ਼ ਟਾਮੀ ਫੁਰੀ ਨਾਲ ਰੋਮਾਂਸ ਚੱਲ ਰਿਹਾ ਹੈ ਪਰ ਇਨ੍ਹੀਂ ਦਿਨੀਂ ਮੌਲੀ ਆਪਣੇ ਪ੍ਰੇਮੀ ਟਾਮੀ ਤੋਂ ਬਗੈਰ ਬਾਰਬਾਡੋਸ 'ਚ ਛੁੱਟੀਆਂ ਦਾ ਅਨੰਦ ਮਾਣ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਨੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਆਪਣੀਆਂ ਕਈ ਤਸਵੀਰਾਂ ਜਾਰੀ ਕੀਤੀਆਂ।  
ਖਾਸ ਗੱਲ ਇਹ ਹੈ ਕਿ ਉਸ ਨੇ ਆਪਣੇ ਦੋਸਤਾਂ ਦੀ ਮੌਜੂਦਗੀ 'ਚ ਟਾਪਲੈੱਸ ਫੋਟੋਸ਼ੂਟ ਵੀ ਕਰਵਾਇਆ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ਪਰ ਕੁਝ ਪ੍ਰਸ਼ੰਸਕਾਂ ਨੇ ਸਵਾਲ ਵੀ ਉਠਾਇਆ ਕਿ ਆਖਿਰ ਟਾਮੀ ਦੇ ਬਿਨਾਂ ਮੌਲੀ ਇੰਨੀ ਖੁਸ਼ ਨਜ਼ਰ ਕਿਉਂ ਆ ਰਹੀ ਹੈ? ਕੀ ਉਸ ਨੂੰ ਟਾਮੀ ਦੀ ਯਾਦ ਨਹੀਂ ਆ ਰਹੀ? ਪਰ ਮੌਲੀ ਦੇ ਪ੍ਰਸ਼ੰਸਕਾਂ ਨੇ ਉਸ ਦਾ ਬਚਾਅ ਕੀਤਾ ਅਤੇ ਯਾਦ ਦਿਵਾਈ ਕਿ ਟਾਮੀ ਬਾਊਟ ਦੀ ਤਿਆਰੀ ਕਰ ਰਿਹਾ ਹੈ।
20 ਸਾਲਾ ਟਾਮੀ ਦਾ ਅਗਲਾ ਮੁਕਾਬਲਾ ਦਸੰਬਰ 'ਚ ਹੈ ਅਤੇ ਉਹ ਇਸ ਲਈ ਬ੍ਰਿਟੇਨ 'ਚ ਰਹਿ ਕੇ ਹੀ ਪਸੀਨਾ ਵਹਾ ਰਿਹਾ ਹੈ। ਟਾਮੀ ਨੇ ਪ੍ਰੋਫੈਸ਼ਨਲ ਕਰੀਅਰ 'ਚ ਅਜੇ ਤੱਕ ਸਿਰਫ 2 ਫਾਈਟਸ ਲੜੀਆਂ ਹਨ ਅਤੇ ਦੋਵਾਂ 'ਚ ਜਿੱਤ ਦਰਜ ਕੀਤੀ ਹੈ। ਉਥੇ ਹੀ ਇਸ ਸਵਾਲ-ਜਵਾਬ ਤੋਂ ਬੇਫਿਕਰ ਮੌਲੀ ਸਮੁੰਦਰ ਕੰਢੇ ਸਫੈਦ ਰੰਗ ਦੀ ਬਿਕਨੀ 'ਚ ਆਰਾਮ ਫਰਮਾ ਰਹੀ ਹੈ। 


Gurdeep Singh

Edited By Gurdeep Singh