ਟਾਪ ਟੈਨਿਸ ਖਿਡਾਰੀ ਨਹੀਂ ਚਾਹੁੰਦੇ ਓਲੰਪਿਕ ਖੇਡਾਂ ’ਚ ਹਿੱਸਾ ਲੈਣਾ

Saturday, May 29, 2021 - 02:44 AM (IST)

ਟਾਪ ਟੈਨਿਸ ਖਿਡਾਰੀ ਨਹੀਂ ਚਾਹੁੰਦੇ ਓਲੰਪਿਕ ਖੇਡਾਂ ’ਚ ਹਿੱਸਾ ਲੈਣਾ

ਬੇਲਗ੍ਰੇਡ - ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਦਾ ਕਹਿਣਾ ਹੈ ਕਿ ਜੇਕਰ ਦਰਸ਼ਕਾਂ ਦੇ ਹਿੱਸਾ ਲੈਣ ’ਤੇ ਪਾਬੰਦੀ ਲਾ ਦਿੱਤੀ ਗਈ ਤਾਂ ਉਹ ਟੋਕੀਓ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ’ਤੇ ਦੁਬਾਰਾ ਵਿਚਾਰ ਕਰੇਗਾ। ਦੁਨੀਆ ਦੇ ਨੰਬਰ ਇਕ ਖਿਡਾਰੀ ਦੀ ਪ੍ਰਤੀਕਿਰਿਆ ਜਾਪਾਨ ਵਿਚ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਣ ਵਾਲੀਆਂ ਖੇਡਾਂ ਲਈ ਕਾਲ ਵਧਣ ਤੋਂ ਬਾਅਦ ਆਈ, ਜਿਸ ਵਿਚ ਇਕ ਡਾਕਟਰ ਐਸੋਸੀਏਸ਼ਨ ਨੇ ਕਿਹਾ ਕਿ ਇਸ ਆਯੋਜਨ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਜੋਕੋਵਿਚ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜਦ ਤਕ ਪ੍ਰਸ਼ੰਸਕਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਦ ਤਕ ਮੈਂ ਓਲੰਪਿਕ ਖੇਡਾਂ ਵਿਚ ਖੇਡਣਾ ਦੀ ਯੋਜਨਾ ਬਣਾ ਰਿਹਾ ਹਾਂ। ਜੇਕਰ ਨਹੀਂ ਤਾਂ ਮੈਂ ਹਿੱਸਾ ਲੈਣ ਦੇ ਬਾਰੇ ਵਿਚ ਸੋਚਾਂਗਾ।

ਇਹ ਖ਼ਬਰ ਪੜ੍ਹੋ- ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ

PunjabKesari
ਇਹ ਸਟਾਰ ਵੀ ਵਿਰੋਧ ਵਿਚ
-ਰਾਫੇਲ ਨਡਾਲ ਤੇ ਸੇਰੇਨਾ ਵਿਲੀਅਮਸ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਸ਼ਸ਼ੋਪੰਜ ਵਿਚ ਹਨ ਕਿ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਜਾਂ ਨਾ।
-ਰੋਜਰ ਫੈਡਰਰ ਨੇ ਕਿਹਾ ਕਿ ਐਥਲੀਟਾਂ ਨੂੰ ਇਸ ਬਾਰੇ ਵਿਚ ਇਕ ਦ੍ਰਿੜ੍ਹ ਫੈਸਲੇ ਦੀ ਲੋੜ ਹੈ ਕਿ ਕੀ ਆਯੋਜਨ ਅੱਗੇ ਵਧ ਰਿਹਾ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਅਜੇ ਵੀ ਮੇਰੇ ਦਿਮਾਗ ਵਿਚ ਇਹ ਦੋ ਵਿਚਾਰ ਹਨ।
-ਜਾਪਾਨੀ ਸਤਾਰਿਆਂ ਨਾਓਮੀ ਓਸਾਕਾ ਤੇ ਕੇਈ ਨਿਸ਼ੀਕੋਰੀ ਦੋਵਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਕੀ ਟੀਕੋਓ ਨੂੰ ਖੇਡਾਂ ਦੀ ਮੇਜ਼ਬਾਨੀ ਕਰਨੀ ਚਾਹੀਦੀ ਹੈ ਜਾਂ ਨਹੀਂ।
ਡਰ ਇਸ ਲਈ : ਡਾਕਟਰੀ ਗਰੁੱਪਾਂ ਨੇ ਚਿਤਵਾਨੀ ਦਿੱਤੀ ਹੈ ਕਿ ਆਯੋਜਨ ਜਾਪਾਨ ਨੂੰ ਕੋਰੋਨਾ ਵਾਇਰਸ ਦੇ ਨਵੇਂ ਵਾਇਰਸ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਟੋਕੀਓ ਸਮੇਤ ਜਾਪਾਨ ਦੇ ਕੁਝ ਹਿੱਸਿਆਂ ਵਿਚ ਅਜੇ ਵੀ ਲਾਕਡਾਊਨ ਲੱਗਾ ਹੋਇਆ ਹੈ।

PunjabKesari
6 ਵਾਰ ਕਰਵਾਈ ਗੋਡੇ ਦੀ ਸਰਜਰੀ, ਓਲੰਪਿਕ ’ਚ ਹਿੱਸਾ ਲੈਣ ਲਈ ਅੜੀ ਵਿਕਟੋਰੀਆ
ਗੋਡੇ ਦੀ ਛੇ ਵਾਰ ਸਰਜਰੀ ਹੋਣ ਦੇ ਬਾਵਜੂਦ ਅਮਰੀਕਾ ਦੇ ਪਾਸਾਡੇਨਾ ਸ਼ਹਿਰ ਦੀ ਵਿਕਟੋਰੀਆ ਸਟੈਮਬਰਗ ਆਗਾਮੀ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਤਿਆਰ ਹੈ। ਉਸ ਨੇ ਕਿਹਾ ਕਿ ਸਾਲ 2019 ਮੇਰੇ ਲਈ ਮੁਸ਼ਕਿਲ ਭਰਿਆ ਰਿਹਾ ਸੀ ਤੇ ਮੈਂ ਆਖਰੀ ਸਰਜਰੀ ਤਦ ਕਰਵਾਈ ਸੀ। ਡਾਕਟਰਾਂ ਨੇ ਕਿਹਾ ਸੀ ਕਿ ਮੇਰੀ ਪਿੰਡਲੀ ਤੇ ਪੱਟ ਦੀ ਹੱਡੀ ਬੁਰੀ ਤਰ੍ਹਾਂ ਨਾਲ ਖਰਾਬ ਹੈ। ਖੇਡਾਂ ਵਿਚ ਹਿੱਸਾ ਲੈਣਾ ਮੁਸ਼ਕਿਲ ਹੋਵੇਗਾ ਪਰ ਮੈਂ ਹਾਰ ਨਹੀਂ ਮੰਨੀ। ਉਸਦੇ ਸਟ੍ਰੈਂਥ ਕੋਚ ਬਲੇਨ ਸ਼ਿਮਟ ਦਾ ਕਹਿਣਾ ਹੈ ਕਿ ਉਹ ਕਾਫੀ ਹੱਦ ਤਕ ਠੀਕ ਹੈ। ਉਸ ਨੇ ਮਾਨਸਿਕ ਤੇ ਸਰੀਰਕ ਤੌਰ ’ਤੇ ਵਾਪਸੀ ਕੀਤੀ ਹੈ। ਟੋਕੀਓ ਖੇਡਾਂ ਦੇ ਮੁਲਤਵੀ ਹੋਣ ਨਾਲ ਕਈ ਐਥਲੀਟ ਪ੍ਰੇਸ਼ਾਨ ਹੋਏ ਪਰ ਸਾਨੂੰ ਦੁਬਾਰਾ ਮਿਹਨਤ ਕਰਨ ਦਾ ਮੌਕਾ ਮਿਲਿਆ।

ਇਹ ਖ਼ਬਰ ਪੜ੍ਹੋ- PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ

PunjabKesari
ਵਿਕਟੋਰੀਆ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਧੰਨਵਾਦ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਨੂੰ ਵੱਖਰੀ ਤਰ੍ਹਾਂ ਨਾਲ ਦੇਖਦੇ ਹੋ ਤੇ ਦਿਨ-ਪ੍ਰਤੀ ਦਿਨ ਤੁਸੀਂ ਇਸ ਨੂੰ ਵੱਖਰੀ ਤਰ੍ਹਾਂ ਨਾਲ ਲੈ ਸਕਦੇ ਹੋ ਤੇ ਖੁਸ਼ ਰਹਿ ਸਕਦੇ ਹੋ ਤੇ ਇਹ ਨਹੀਂ ਸੋਚਦੇ ਕਿ ਕੱਲ ਕੀ ਹੋਣ ਵਾਲਾ ਹੈ ਜਾਂ ਕੋਈ ਨਾਂ-ਪੱਖੀ ਨਤੀਜਾ ਜਿਹੜਾ ਸੰਭਾਵਿਤ ਹੋ ਸਕਦਾ ਹੈ ਕਿਉਂਕਿ ਤੁਸੀਂ ਇੱਥੇ ਮੌਜੂਦਾ ਪਲਾਂ ਵਿਚ ਜ਼ਿੰਦਗੀ ਦਾ ਮਜ਼ਾ ਲੈ ਰਹੇ ਹੁੰਦੇ ਹੋ।
ਦਰਸ਼ਕਾਂ ਦੇ ਬਿਨਾਂ ਵੀ ਹੋ ਸਕਦੀਆਂ ਨੇ ਓਲੰਪਿਕ ਖੇਡਾਂ

PunjabKesari
ਟੋਕੀਓ ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਵਿਚ 2 ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤੇ ਆਯੋਜਨ ਕਮੇਟੀ ਦੀ ਪ੍ਰਧਾਨ ਸੇਇਕੋ ਹਾਸ਼ਿਮੋਤੋ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਨ੍ਹਾਂ ਖੇਡਾਂ ਤੋਂ ਸਥਾਨਕ ਦਰਸ਼ਕਾਂ ਨੂੰ ਵੀ ਪਾਬੰਦੀਸ਼ੁਦਾ ਕੀਤਾ ਜਾ ਸਕਦਾ ਹੈ। ਮਹਾਮਾਰੀ ਦੇ ਖਤਰੇ ਨੂੰ ਦੇਖਦੇ ਹਏ ਵਿਦੇਸ਼ੀ ਪ੍ਰਸ਼ੰਸਕਾਂ ’ਤੇ ਪਿਛਲੇ ਮਹੀਨੇ ਹੀ ਰੋਕ ਲਾ ਦਿੱਤੀ ਗਈ ਸੀ। ਜਾਪਾਨ ਦੀ ਸਰਕਾਰ ਨੇ ਕੋਵਿਡ-19 ਦੇ ਮਾਮਲਿਆਂ ਨੂੰ ਕੰਟਰੋਲ ਵਿਚ ਰੱਖਣ ਲਈ ਟੋਕੀਓ ਤੇ ਓਸਾਕਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ 31 ਮਈ ਤਕ ਦੇ ਲਾਕਡਾਊਨ ਨੂੰ 20 ਜੂਨ ਤਕ ਵਧਾ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੀ ਓਲੰਪਿਕ ਦੌਰਾਨ ਦਰਸ਼ਕਾਂ ’ਤੇ ਰੋਕ ਦੀ ਕਿਆਸ ਲਾਈ ਜਾਣ ਲੱਗੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News