ਤਜਰਬਾ ਹਾਸਲ ਕਰਨ ਲਈ ਭਾਰਤ ਆਉਣਾ ਚਾਹੁੰਦੀ ਹੈ ਚੋਟੀ ਦੀ ਪਾਕਿ ਸ਼ਟਲਰ

Wednesday, Jan 30, 2019 - 03:13 AM (IST)

ਤਜਰਬਾ ਹਾਸਲ ਕਰਨ ਲਈ ਭਾਰਤ ਆਉਣਾ ਚਾਹੁੰਦੀ ਹੈ ਚੋਟੀ ਦੀ ਪਾਕਿ ਸ਼ਟਲਰ

ਕਰਾਚੀ— ਕੌਮਾਂਤਰੀ ਤਜਰਬੇ ਤੋਂ ਵਾਂਝੀ ਪਾਕਿਸਤਾਨ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰੀ ਮਹੂਰ ਸ਼ਹਜਾਦ ਨੇ ਆਪਣੇ ਦੇਸ਼ ਦੇ ਖੇਡ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਬੈਡਮਿੰਟਨ ਖਿਡਾਰੀਆਂ ਨੂੰ ਕੋਚਿੰਗਾ ਤੇ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਲਈ ਭਾਰਤ ਭੇਜਿਆ ਜਾਵੇ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬੈਡਮਿੰਟਨ ਮਹਾਸੰਘ ਸਮੇਤ ਸਾਡੇ ਖੇਡ ਅਧਿਕਾਰੀਆਂ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਮੈਂ ਕੋਚਿੰਗ ਤੇ ਕੌਮਾਂਤਰੀ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਲਈ ਭਾਰਤ ਜਾ ਸਕਾਂ।
 


Related News