ਗਲੇਡ ਵਨ ਮਾਸਟਰਸ ਟੂਰਨਾਮੈਂਟ ''ਚ ਹਿੱਸਾ ਲੈਣਗੇ ਚੋਟੀ ਦੇ ਭਾਰਤੀ ਖਿਡਾਰੀ

Tuesday, Mar 01, 2022 - 07:31 PM (IST)

ਗਲੇਡ ਵਨ ਮਾਸਟਰਸ ਟੂਰਨਾਮੈਂਟ ''ਚ ਹਿੱਸਾ ਲੈਣਗੇ ਚੋਟੀ ਦੇ ਭਾਰਤੀ ਖਿਡਾਰੀ

ਅਹਿਮਦਾਬਾਦ- ਮੌਜੂਦਾ ਚੈਂਪੀਅਨ ਓਮਪ੍ਰਕਾਸ਼ ਚੌਹਾਨ ਸਮੇਤ ਦੇਸ਼ ਦੇ ਚੋਟੀ ਦੇ ਗੋਲਫਰ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਗਲੇਡ ਵਨ ਮਾਸਟਰਸ ਗੋਲਫ਼ ਟੂਰਨਾਮੈਂਟ 'ਚ ਹਿੱਸਾ ਲੈਣਗੇ। ਇਸ ਪ੍ਰਤੀਯੋਗਿਤਾ 'ਚ ਕੁਲ 126 ਖਿਡਾਰੀ ਹਿੱਸਾ ਲੈਣਗੇ ਜਿਸ 'ਚ 3 ਐਮੇਚਿਓਰ ਸ਼ਾਮਲ ਹਨ।

ਇਹ ਵੀ ਪੜ੍ਹੋ : IPL 'ਚ ਹੋਵੇਗੀ ਦਰਸ਼ਕਾਂ ਦੀ ਐਂਟ੍ਰੀ, ਇੰਨੇ ਫ਼ੀਸਦੀ ਲੋਕਾਂ ਨੂੰ ਮਿਲੀ ਇਜਾਜ਼ਤ

ਚੌਹਾਨ ਤੋਂ ਇਲਾਵਾ ਜੋ ਹੋਰ ਚੋਟੀ ਦੇ ਖਿਡਾਰੀ ਇਸ 'ਚ ਹਿੱਸਾ ਲੈਣਗੇ ਉਨ੍ਹਾਂ 'ਚ ਅਭਿਜੀਤ ਸਿੰਘ ਚੱਡਾ, ਸ਼ਿਤਿਜ ਨਵੀਦ ਕੌਲ, ਯੁਵਰਾਜ ਸਿੰਘ ਸੰਧੂ, ਮਨੂ ਗੰਡਾਸ, ਅਕਸ਼ੈ ਸ਼ਰਮਾ ਤੇ ਅਰਜੁਨ ਪ੍ਰਸਾਦ ਸ਼ਾਮਲ ਹਨ। ਸ਼੍ਰੀਲੰਕਾ ਦੇ ਮਿਥੁਨ ਪਰੇਰਾ, ਨੇਪਾਲ ਦੇ ਸੁਕਾਰਾ ਬਹਾਦੁਰ ਰਾਏ ਤੇ ਬੰਗਲਾਦੇਸ਼ ਦੇ ਮੁਹੰਮਦ ਮੁਆਜ ਤੇ ਮੁਹੰਮਦ ਸੋਮਰਤ ਸਿਕਦਰ ਵੀ ਪ੍ਰਤੀਯੋਗਿਤਾ 'ਚ ਆਪਣਾ ਦਾਅਵਾ ਪੇਸ਼ ਕਰਨਗੇ। ਇਹ ਟੂਰਨਾਮੈਂਟ ਕੁਲ 54 ਹੋਲ ਦਾ ਹੋਵੇਗਾ ਜਿਸ ਦੀ ਇਨਾਮੀ ਰਾਸ਼ੀ 40 ਲੱਖ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News