ਟੀ20 ਕ੍ਰਿਕਟ 'ਚ ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਟਾਪ 5 ਬੱਲੇਬਾਜ਼
Saturday, Apr 06, 2019 - 06:18 PM (IST)

ਸਪੋਰਟਸ ਡੈਸਕ— ਦੁਨੀਆ 'ਚ ਇੰਟਰਨੈਸ਼ਨਲ ਟੀ-20 ਮੈਚਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਘਰੇਲੂ ਟੀ-20 ਟੂਰਨਾਮੈਂਟ ਖੇਡੇ ਜਾਂਦੇ ਹਨ। ਅਜਿਹੇ 'ਚ ਦੇਸ਼ ਵਿਦੇਸ਼ ਦੇ ਕਈ ਖਿਡਾਰੀਆਂ ਨੂੰ ਆਪਣੇ ਬੱਲੇਬਜ਼ੀ ਤੇ ਗੇਂਦਬਾਜ਼ੀ ਦਾ ੁਹੁਨਰ ਵਿਖਾਉਣ ਨੂੰ ਮਿਲਦਾ ਹੈ। ਟੀ20 ਕ੍ਰਿਕਟ ਦੇ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਇਸ ਲੀਗ 'ਚ ਗੇਂਦਬਾਜ਼ਾਂ ਤੋਂ ਜ਼ਿਆਦਾ ਬੱਲੇਬਾਜ਼ ਹਾਵੀ ਰਹੇ ਹਨ। ਅਜਿਹੇ 'ਚ ਆਓ ਅੱਜ ਜਾਣਦੇ ਹਾਂ ਟੀ-20 'ਚ ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਟਾਪ-5 ਬੱਲੇਬਾਜ਼ਾਂ ਦੇ ਨਾਂ।
ਕ੍ਰਿਸ ਗੇਲ
ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵੈਸਟਇੰਡੀਜ਼ ਦੇ ਵਿਸਫੋਟਕ ਓਪਨਰ ਕਰਿਸ ਗੇਲ ਦੇ ਨਾਂ ਹੈ। ਗੇਲ ਨੇ 217 ਮੈਚਾਂ ਦੀ 213 ਪਾਰੀਆਂ 'ਚ 8000 ਦੌੜਾਂ ਪੂਰੀਆਂ ਕੀਤੀਆਂ ਹਨ। ਵਿਰਾਟ ਕੋਹਲੀ
ਭਾਰਤੀ ਟੀਮ ਦੇ ਕਪਤਾਨ ਤੇ ਵਰਤਮਾਨ 'ਚ ਵਰਲਡ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 257 ਮੈਚਾਂ ਦੀ 243 ਪਾਰੀਆਂ 'ਚ ਆਪਣੇ ਟੀ 20 ਕਰਿਅਰ ਦੇ 8000 ਦੌੜਾਂ ਪੂਰੀਆਂ ਕਰਨ ਦਾ ਕਾਰਨਾਮਾ ਕੀਤਾ ਹੈ।
ਡੇਵਿਡ ਵਾਰਨਰ
ਡੇਵਿਡ ਵਾਰਨਰ ਦੀ ਗਿਣਤੀ ਟੀ-20 ਕ੍ਰਿਕਟ ਦੇ ਵੱਡੇ ਹਿਟਰਸ ਚੋਂ ਹੁੰਦੀ ਹੈ। ਵਾਰਨਰ ਨੇ ਆਪਣੇ ਟੀ-20 ਕਰਿਅਰ ਦੇ 8000 ਦੌੜਾਂ 257 ਮੈਚਾਂ ਦੀ 256 ਪਾਰੀਆਂ 'ਚ ਪੂਰੀਆਂ ਕੀਤੀਆਂ ਹਨ।
ਸੁਰੇਸ਼ ਰੈਨਾ
ਲਿਮਿਟਿਡ ਓਵਰ ਕ੍ਰਿਕਟ 'ਚ ਖੱਬੇ ਹੱਥ ਦੇ ਬਿਹਤਰੀਨ ਬੱਲੇਬਾਜ਼ ਸੁਰੇਸ਼ ਰੈਨਾ ਨੇ 300 ਮੈਚਾਂ ਦੀ 284 ਪਾਰੀਆਂ 'ਚ ਆਪਣੇ ਟੀ-20 ਕਰਿਅਰ ਦੇ 8000 ਦੌੜਾਂ ਪੂਰੀਆਂ ਕੀਤੀਆਂ ਹਨ।
ਬਰੇਂਡਨ ਮੈਕੁਲਮ
ਨਿਊਜ਼ੀਲੈਂਡ ਦੇ ਪੂਰਵ ਵਿਸਫੋਟਕ ਬੱਲੇਬਾਜ ਤੇ ਟੀ-20 ਕ੍ਰਿਕੇਟ ਦੇ ਬਰੇਂਡਨ ਮੈਕੁਲਮ ਨੇ ਆਪਣੇ ਟੀ-20 ਕਰਿਅਰ ਦੇ 8000 ਦੌੜਾਂ ਪੂਰੀਆਂ ਕਰਨ ਲਈ 290 ਮੈਚਾਂ ਦੀ 285 ਪਾਰੀਆਂ ਲਈਆਂ। ਹੈ ।