'ਦਿ ਨਾਰਦਨ ਟਰੱਸਟ' ਦਾ ਚੈਂਪੀਅਨ ਬਣਿਆ ਟੋਨੀ ਫਿਨਾਓ

Wednesday, Aug 25, 2021 - 02:35 AM (IST)

'ਦਿ ਨਾਰਦਨ ਟਰੱਸਟ' ਦਾ ਚੈਂਪੀਅਨ ਬਣਿਆ ਟੋਨੀ ਫਿਨਾਓ

ਜਲੰਧਰ (ਵੈੱਬ ਡੈਸਕ)- ਅਮਰੀਕਾ ਦੇ ਟੋਨੀ ਫਿਨਾਓ ਨੇ ਆਸਟਰੇਲੀਆ ਦੇ ਕੈਮਰਨ ਸਮਿਥ ਨੂੰ ਪਲੇਅ ਆਫ ਵਿਚ ਹਰਾ ਕੇ 'ਦਿ ਨਾਰਦਨ ਟਰੱਸਟ ਗੋਲਫ ਟੂਰਨਾਮੈਂਟ' ਜਿੱਤ ਲਿਆ। ਇਨ੍ਹਾਂ ਦੋਵਾਂ ਦਾ ਸਕੋਰ ਅੰਡਰ 264 ਸੀ, ਜਿਸ ਤੋਂ ਬਾਅਦ ਪਲੇਅ ਆਫ ਦਾ ਸਹਾਰਾ ਲਿਆ ਗਿਆ। ਪਲੇਅ ਆਫ ਵਿਚ ਟੋਨੀ ਜੇਤੂ ਰਿਹਾ। ਟੋਨੀ ਨੇ ਟੂਰਨਾਮੈਂਟ ਦੌਰਾਨ 22 ਬਰਡੀਆਂ ਲਾਈਆਂ। ਇਹ ਪੀ. ਜੀ. ਏ. ਵਿਚ ਉਸਦੀ 1975 ਦਿਨਾਂ ਤੋਂ ਬਾਅਦ ਦੂਜੀ ਵੱਡੀ ਜਿੱਤ ਸੀ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ

PunjabKesari

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

ਟੋਨੀ ਦਾ ਪਲੇਇੰਗ ਕਾਰਡ

ਹੋਲ ਪਾਰ ਆਰ-1 ਆਰ-2 ਆਰ-3 ਆਰ-4
1 4 4 3 4 4
2 3 3 3 3 3
3 4 4 3 3 3
4 3 3 3 3 2
5 4 5 3 4 4
6 5 4 5 4 5
7 4 4 4 4 4
8 5 5 5 5 6
9 4 4 4 4 4
10 4 3 3 4 4
11 3 2 3 3 3
12 4 3 3 4 3
13 5 5 4 4 3
14 3 3 2 4 2
15 4 4 4 4 4
16 4 4 3 3 3
17 4 3 4 4 4
18 4 4 5 4 4
- -  67  64 68 65

 

ਲੀਡਰ ਬੋਰਡ ਦੀ ਸਥਿਤੀ

ਖਿਡਾਰੀ ਆਰ-1 ਆਰ-2 ਆਰ-3 ਆਰ-4 ਕੁਲ
ਟੋਨੀ ਫਿਨਾਓ 67 64 68 65 264
ਕੈਮਰੂਨ ਸਮਿਥ 69 68 60 67 264
ਜਾਨ ਰਹਮੋ 63 67 67 69 266
ਐਲਕਸ ਨੋਰੇਨ 69 64 70 66 269
ਟਾਮ ਹੋਗੇ 69 64 67 69 269

 

ਟੋਨੀ ਫਿਨਾਓ ਨੇ ਟੂਰਨਾਮੈਂਟ ਜਿੱਤਣ ਤੋਂ ਬਾਅਦ ਕਿਹਾ ਕਿ- ਮੈਂ ਸਿਰਫ ਇੰਨਾ ਜਾਣਦਾ ਹਾਂ ਕਿ ਮੈਂ ਉਸ ਸਮੇਂ ਦੀ ਤੁਲਨਾ ਵਿਚ ਬਹੁਤ ਵੱਖਰਾ ਖਿਡਾਰੀ ਹਾਂ। ਮੈਂ ਬਹੁਤ ਬਿਹਤਰ ਖਿਡਾਰੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਆਉਣ ਤੱਕ ਮੈਨੂੰ ਕਾਫੀ ਸਮਾਂ ਹੋ ਗਿਆ ਹੈ। ਤੁਸੀਂ ਇਸ ਜਗ੍ਹਾ ਤੋਂ ਸਭ ਕੁਝ ਕਮਾਉਣਾ ਹੈ। ਮੈਂ ਇਹ ਜਿੱਤ ਹਾਸਲ ਕਰਨ ਵਿਚ ਸਮਰੱਥ ਸੀ। ਉਮੀਦ ਹੈ ਕਿ ਭਵਿੱਖ ਵੀ ਰੌਸ਼ਨ ਰਹੇਗਾ। 

PunjabKesari

ਰਾਊਂਡ-2 ਵਿਚ 8 ਬਰਡੀਆਂ ਬਣਾ ਕੇ ਕੀਤੀ ਸੀ ਬੜ੍ਹਤ
ਟੋਨੀ ਨੇ ਰਾਊਂਡ-2 ਵਿਚ 64 ਦਾ ਕਾਰਡ ਖੇਡਿਆ ਸੀ, ਜਿਸ ਦੇ ਲਈ ਉਸ ਨੇ 8 ਬਰਡੀਆਂ ਖੇਡੀਆਂ। ਉਸਦੀ ਇਹ ਲੀਡ ਆਗਾਮੀ ਰਾਊਂਡ ਵਿਚ ਜਾਰੀ ਰਹੀ। ਉਸ ਨੇ ਵਿਰੋਧੀ ਕੈਮਰਨ ਸਮਿਥ ਨੇ ਹਾਲਾਂਕਿ ਰਾਊਂਡ-3 ਵਿਚ 11 ਬਰਡੀਆਂ ਲਾ ਕੇ 60 ਦਾ ਕਾਰਡ ਖੇਡ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਰਾਊਂਡ-4 ਵਿਚ ਟੋਨੀ ਨੇ 5 ਬਰਡੀਆਂ 'ਤੇ 1 ਈਗਲ ਦੇ ਸਹਾਰੇ ਲੀਡ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਕੈਮਰਨ ਨੇ 67 ਦਾ ਕਾਰਡ ਖੇਡਿਆ, ਜਿਸ ਨਾਲ ਉਹ ਦੂਜੇ ਸਥਾਨ 'ਤੇ ਆ ਗਿਆ।


ਲਾਹਿੜੀ 56ਵੇਂ ਸਥਾਨ 'ਤੇ, ਫੈੱਡਅਰਸ ਕੱਪ ਪਲੇਅ ਆਫ ਵਿਚੋਂ ਬਾਹਰ
ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਚੌਥੇ ਤੇ ਆਖਰੀ ਦੌਰ ਵਿਚ ਇਕ ਅੰਡਰ 70 ਦਾ ਸਕੋਰ ਬਣਾਇਆ, ਜਿਸ ਨਾਲ ਉਹ ਨਾਰਦਰਨ ਟਰੱਸਟ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 56ਵੇਂ ਸਥਾਨ 'ਤੇ ਰਿਹਾ। ਇਸ ਨਾਲ ਲਾਹਿੜੀ ਦੀਆਂ ਇਸ ਹਫਤੇ ਹੋਣ ਵਾਲੇ ਫੈੱਡਅਰਸ ਕੱਪ ਪਲੇਅ ਆਫ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ। ਲਾਹਿੜੀ ਦਾ ਕੁੱਲ ਸਕੋਰ ਪੰਜ ਅੰਡਰ ਰਿਹਾ। ਫੈੱਡਅਰਸ ਪਲੇਅ ਆਫ ਵਿਚ ਜਗ੍ਹਾ ਬਣਾਉਣ ਲਈ ਟਾਪ-10 ਵਿਚ ਜਗ੍ਹਾ ਬਣਾਉਣ ਦੀ ਲੋੜ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News