ਟਾਮੀ ਪਾਲ ਤੇ ਸੈਮ ਕਵੇਰੀ ਦੀ ਡੇਲਰੇ ਬੀਚ ’ਚ ਆਸਾਨ ਜਿੱਤ
Friday, Jan 08, 2021 - 04:05 PM (IST)

ਸਪੋਰਟਸ ਡੈਸਕ— ਟਾਮੀ ਪਾਲ ਨੇ ਆਪਣੇ ਘਰੇਲੂ ਕੋਰਟ ਦਾ ਪੂਰਾ ਫ਼ਾਇਦਾ ਉਠਾ ਕੇ ਡੇਲਰੇ ਬੀਚ ਓਪਨ ਟੈਨਿਸ ਦੇ ਪਹਿਲੇ ਦੌਰ ’ਚ ਦੱਖਣੀ ਕੋਰੀਆ ਦੇ ਜੀ. ਸੁੰਗ ਨੂੰ 6-1, 6-4 ਨਾਲ ਹਰਾਇਆ। ਡੇਲਰੇ ਬੀਚ ’ਚ ਰਹਿਣ ਵਾਲੇ ਪਾਲ ਵਿਸ਼ਵ ਰੈਂਕਿੰਗ ’ਚ 52ਵੇਂ ਸਥਾਨ ’ਤੇ ਹਨ। ਉਨ੍ਹਾਂ ਨੂੰ ਇੱਥੇ 5ਵਾਂ ਦਰਜਾ ਦਿੱਤਾ ਗਿਆ ਹੈ।
ਇਸ ਟੂਰਨਾਮੈਂਟ ’ਚ 2016 ਦੇ ਚੈਂਪੀਅਨ ਤੇ ਛੇਵਾਂ ਦਰਜਾ ਪ੍ਰਾਪਤ ਸੈਮ ਕੁਵੇਰੀ ਨੇ 7 ’ਚੋਂ 6 ਬ੍ਰੇਕ ਪੁਆਇੰਟ ਬਚਾ ਕੇ ਹਮਵਤਨ ਅਮਰੀਕੀ ਮੈਕੇਂਜੀ ਮੈਕਡੋਨਾਲਡ ਨੂੰ 6-3, 6-4 ਨਾਲ ਹਰਾਇਆ। ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨੇ ਦੱਖਣੀ ਕੋਰੀਆ ਦੇ ਕਲੋਨ ਸੂਨ ਵੁ ਨੂੰ 6-4, 6-4 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਪਾਲ ਨਾਲ ਹੋਵੇਗਾ।