ਇਸ ਵਾਰ ਦੇ ਪੈਰਾਲੰਪਿਕਸ 'ਚ ਹੈ ਕੁਝ ਖ਼ਾਸ, ਬ੍ਰਾਜ਼ੀਲ ਦੀ ਮਾਂ-ਧੀ ਤੇ ਗ੍ਰੀਸ ਦੇ ਪਿਤਾ-ਪੁੱਤਰ ਲੈ ਰਹੇ ਨੇ ਹਿੱਸਾ
Friday, Aug 27, 2021 - 01:37 PM (IST)
ਸਪੋਰਟਸ ਡੈਸਕ- ਟੋਕੀਓ ਪੈਰਾਲੰਪਿਕ 'ਚ ਬ੍ਰਾਜ਼ੀਲ ਦੀ ਮਾਂ-ਧੀ ਦੇ ਗ੍ਰੀਸ ਦੇ ਪਿਤਾ-ਪੁੱਤਰ ਹਿੱਸਾ ਲੈ ਰਹੇ ਹਨ। ਬ੍ਰਾਜ਼ੀਲ ਦੀ ਲੇਸੇਥੀਆ ਰੋਡ੍ਰਿਗਸ ਲੇਸਰਡਾ ਟੇਬਲ ਟੈਨਿਸ ਤੇ ਉਨ੍ਹਾਂ ਦੀ ਮਾਂ ਜੇਨ ਕਾਰਲਾ ਗੋਗੇਲ ਤੀਰਅੰਦਾਜ਼ੀ 'ਚ ਉਤਰਨਗੀਆਂ। 18 ਸਾਲਾ ਲੇਸਰਡਾ ਦਾ ਪਹਿਲਾ ਤੇ ਜੇਨ ਦਾ ਇਹ ਚੌਥਾ ਪੈਰਾਲੰਪਿਕ ਹੈ। ਪਹਿਲਾਂ ਜੇਨੇ ਵੀ ਟੇਟੇ ਦੀ ਖਿਡਾਰਨ ਸੀ। ਲੇਸਰਡਾ ਦੁਨੀਆ ਦੀ ਨੰਬਰ-3 ਖਿਡਾਰੀ ਨਾਰਵੇ ਦੀ ਐਡਾ ਡਾਹਲੇਨ ਤੋਂ 3-0 ਨਾਲ ਹਾਰ ਗਈ। ਲੇਸਰਡਾ ਨੇ ਕਿਹਾ, ''ਮਾਂ ਦੇ ਨਾਲ ਇੱਥੇ ਹੋਣਾ ਖ਼ਾਸ ਹੈ। ਭਵਿੱਖ 'ਚ ਮੈਂ ਪੈਰਾਲੰਪਿਕ 'ਚ ਹੋਰ ਖੇਡਾਂ 'ਚ ਵੀ ਹੱਥ ਆਜ਼ਮਾਵਾਂਗੀ। "
ਇਹ ਵੀ ਪੜ੍ਹੋ : Tokyo Paralympics : ਭਾਰਤੀ ਪੈਡਲਰ ਭਾਵਿਨਾ ਪਟੇਲ ਨੇ ਓਲੀਵੇਰਾ ਨੂੰ ਹਰਾਇਆ, ਕੁਆਰਟਰ ਫ਼ਾਈਨਲ ਚ ਪੁੱਜੀ
ਗ੍ਰੀਸ ਦੇ 64 ਸਾਲਾ ਲਾਜਰੋਸ ਸਟੇਫਨਿਡਿਸ ਤੇ ਉਨ੍ਹਾਂ ਦੇ ਪੱਤਰ ਲੇਓਨਟਿਓਸ ਐਥਲੈਟਿਕਸ 'ਚ ਉਤਨਗੇ। ਦੋਵੇਂ ਸ਼ਾਟ ਪੁੱਟ ਦੇ ਖਿਡਾਰੀ ਹਨ। ਜਦੋਂ ਸਟੇਫਨਿਡਿਸ ਨੇ ਐਥਲੈਟਿਕਸ ਕਲੱਬ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਉਹ ਦਿਵਿਆਂਗਾਂ ਨੂੰ ਖੇਡ ਦਾ ਅਭਿਆਸ ਕਰਨ ਤੇ ਉਨ੍ਹਾਂ ਜਿਹੇ ਪੈਰਾ ਐਥਲੀਟ ਬਣਨ ਦੇ ਜ਼ਿਆਦਾ ਮੌਕੇ ਦੇਣਾ ਚਾਹੁੰਦੇ ਸਨ। ਉਨ੍ਹਾਂ ਦੇ ਪੁੱਤਰ ਹੀ ਕਲੱਬ ਦਾ ਸਟਾਰ ਹੋਵੇਗਾ। ਹੁਣ ਦੋਵੇਂ ਇਕੱਠੇ ਓਲੰਪਿਕ 'ਚ ਉਤਰਨਗੇ। 64 ਸਾਲਾ ਲਾਜਰੋਸ ਨੇ ਕਿਹਾ, "ਇਹ ਖੇਡ ਦੀ ਸਰਵਸ੍ਰੇਸ਼ਠ ਕਹਾਣੀ ਹੈ। ਮੈਂ ਹੁਣੇ ਤੋਂ ਹੀ ਖ਼ੁਦ ਨੂੰ ਜੇਤੂ ਮੰਨ ਰਿਹਾ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।