Tokyo Paralympics 2020 : ਲੀ ਕੀਆਨ ਤੋਂ ਸੋਨਲਬੇਨ ਤੇ ਯਿੰਗ ਝਾਊ ਤੋਂ ਭਾਵਿਨਾਬੇਨ ਹਾਰੀਆਂ

Wednesday, Aug 25, 2021 - 11:42 AM (IST)

ਸਪੋਰਟਸ ਡੈਸਕ— ਟੋਕੀਓ ਪੈਰਾਲੰਪਿਕ ’ਚ ਭਾਰਤ ਨੇ ਆਪਣੀ ਸ਼ੁਰੂਆਤ ਟੇਬਲ ਟੈਨਿਸ ਤੋਂ ਕੀਤੀ। ਨਿੱਜੀ ਸੀ3 ’ਚ ਸੋਨਲਬੇਨ ਪਟੇਲ ਚੀਨ ਦੀ ਲੀ ਕੀਆਨ ਦੇ ਖ਼ਿਲਾਫ਼ ਮੁਕਾਬਲਾ ਹਾਰ ਗਈ ਹੈ। ਜਦਕਿ ਭਾਵਿਨਾਬੇਨ ਪਟੇਲ ਨੂੰ ਵੀ ਚੀਨ ਦੀ ਝੋਉ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਦੇ ਨਾਲ ਹੀ ਭਾਰਤ ਦੀ ਅੱਜ ਦੀ ਚੁਣੌਤੀ ਸਮਾਪਤ ਹੋ ਗਈ ਹੈ।
ਇਹ ਵੀ ਪੜ੍ਹੋ : ਓਲੰਪਿਕ ਸਿਲਵਰ ਮੈਡਲਿਸਟ ਮੀਰਾ ਬਾਈ ਚਾਨੂ ਐਨ ਆਈ ਐਸ ਪਟਿਆਲਾ ਪਹੁੰਚੀ

ਮਹਿਲਾ ਨਿੱਜੀ ਟੇਬਲ ਟੈਨਿਸ ਸੀ4 ’ਚ ਭਾਰਤ ਦੀ ਭਾਵਿਨਾਬੇਨ ਪਟੇਲ ਆਪਣੇ ਪਹਿਲੇ ਦੌਰ ਦੇ ਮੈਚ ’ਚ ਚੀਨ ਦੀ ਯਿੰਗ ਝੋਊ ਤੋਂ 0-3 (3-11, 9-11, 2-11) ਨਾਲ ਹਾਰ ਗਈ। ਭਾਵਿਨਾਪਟੇਲ ਇਕ ਤਾਕਤਵਾਰ ਮੁਕਾਬਲੇਬਾਜ਼ ਦੇ ਖਿਲਾਫ ਸੀ।  ਝੋਊ 5 ਵਾਰ ਦੀ ਪੈਰਾਲੰਪਿਕ ਸੋਨ ਤਮਗ਼ਾ ਜੇਤੂ ਹੈ। ਉਹ ਬੀਜਿੰਗ 2008 ਤੇ ਲੰਡਨ 2012 ’ਚ ਵਿਅਕਤੀਗਤ ਚੈਂਪੀਅਨ ਤੇ 2008, 2012 ਤੇ 2016 ’ਚ ਟੀਮ ਚੈਂਪੀਅਨ ਰਹੀ। ਉਹ ਰੀਓ 2016 ’ਚ ਨਿੱਜੀ ਸੀ4 ’ਚ ਪੰਜਵੇਂ ਸਥਾਨ ’ਤੇ ਰਹੀ ਸੀ। 
ਇਹ ਵੀ ਪੜ੍ਹੋ : PM ਮੋਦੀ ਨੇ ਪੈਰਾਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਵਰਲਡ ਦੀ ਨੰਬਰ 4 ਤੇ ਰੀਓ 2016 ਦੇ ਚਾਂਦੀ ਤਮਗ਼ਾ ਜੇਤੂ ਚੀਨ ਦੀ ਲੀ ਕੀਆਨ ਨੇ ਵਾਪਸੀ ਕੀਤੀ ਤੇ ਆਖ਼ਰੀ ਗੇਮ ’ਚ 11-4 ਦੇ ਨਾਲ ਭਾਰਤ ਦੀ ਸੋਨਲਬੇਨ ਪਟੇਲ ਦੇ ਖਿਲਾਫ ਮੈਚ ਜਿੱਤ ਲਿਆ। ਪਟੇਲ ਨੇ ਪਹਿਲੇ ਗੇਮ ’ਚ 11-9 ਤੋਂ ਚੰਗੀ ਸ਼ੁਰੂਆਤ ਕੀਤੀ ਪਰ ਕੀਆਨ ਨੇ ਦੂਜੇ ਗੇਮ ’ਚ 11-3 ਨਾਲ ਜਿੱਤ ਨਾਲ ਮੈਚ ਨੂੰ ਬਰਾਬਰੀ ’ਤੇ ਲਿਆ ਦਿੱਤਾ। ਪਟੇਲ ਨੇ ਤੀਜੇ ਗੇਮ ’ਚ 17-15 ਦੀ ਜਿੱਤ ਨਾਲ ਬੜ੍ਹਤ ਬਣਾ ਲਈ ਪਰ ਕੀਆਨ ਨੇ ਆਖ਼ਰੀ ਦੋ ਗੇਮ 11-7 ਤੇ 11-4 ਨਾਲ ਜਿੱਤ ਕੇ ਆਪਣਾ ਦਰਜਾ ਦਿਖਾਇਆ। ਸੋਨਲਬੇਨ ਪਟੇਲ ਨੇ ਪਹਿਲੇ ਗੇਮ ’ਚ 11-9 ਨਾਲ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ, ਪਰ ਲੀ ਕੀਆਨ ਨੇ ਦੂਜੇ ਗੇਮ ’ਚ 11-3 ਨਾਲ ਜਿੱਤ ਹਾਸਲ ਕੀਤੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News