ਭਾਰਤ ਟੋਕੀਓ ਪੈਰਾਲੰਪਿਕ ’ਚ ਭੇਜੇਗਾ ਪੰਜ ਤੀਰਅੰਦਾਜ਼
Wednesday, Jul 14, 2021 - 07:25 PM (IST)
ਨਵੀਂ ਦਿੱਲੀ— ਭਾਰਤ ਰੀਓ ਪੈਰਾਲੰਪਿਕ ’ਚ ਇਕ ਤੀਜਅੰਦਾਜ਼ ਭੇਜਣ ਦੇ ਮੁਕਾਬਲੇ ਟੋਕੀਓ ਪੈਰਾਲੰਪਿਕ ’ਚ ਇਸ ਵਾਰ ਪੰਜ ਤੀਰਅੰਦਾਜ਼ ਭੇਜੇਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਪੈਰਾਲੰਪਕ ’ਚ ਪੰਜ ਤੀਰਅੰਦਾਜ਼ ਭੇਜੇਗਾ। ਇਹ ਸਭ ਕੁਝ ਬਾਈਪਰਟਾਈਟ ਕੋਟਾ ਸਿਸਟਮ ਦੇ ਕਾਰਨ ਜੋਤੀ ਬਾਲੀਆਨ ਨੂੰ ਟੀਮ ’ਚ ਸਾਮਲ ਕੀਤੇ ਜਾਣ ਨਾਲ ਸੰਭਵ ਹੋਇਆ ਹੈ। ਜੋਤੀ ਕੰਪਾਊਂਡ ਤੀਰਅੰਦਾਜ਼ ਹੈ। ਉਸ ਤੋਂ ਇਲਾਵਾ ਟੀਮ ’ਚ ਰਾਕੇਸ਼ ਕੁਮਾਰ (ਕੰਪਾਊਂਡ ਪੁਰਸ਼ ਓਪਨ) ਤੇ ਵਿਵੇਕ ਚਿਕਾਰਾ ਤੇ ਹਰਵਿੰਦਰ ਸਿੰਘ (ਰਿਕਰਵ ਪੁਰਸ਼ ਓਪਨ) ਸ਼ਾਮਲ ਹਨ। ਜੋਤੀ ਨੂੰ ਟੀਮ ’ਚ ਜਗ੍ਹਾ ਮਿਲਣ ਦਾ ਮਤਲਬ ਹੈ ਕਿ ਭਾਰਤ ਹੁਣ ਨਿੱਜੀ ਮੁਕਾਬਲਿਆਂ ਤੋਂ ਇਲਾਵਾ ਮਿਕਸਡ ਟੀਮ ਮੁਕਾਬਲੇ ’ਚ ਵੀ ਹਿੱਸਾ ਲੈ ਸਕਦਾ ਹੈ।