ਜਿੱਤ ਵੱਲ ਵਧੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ, ਜਮੈਕਾ ਦੇ ਬਾਕਸਰ ’ਤੇ ਕੀਤੀ ‘ਮੁੱਕਿਆਂ ਦੀ ਬਰਸਾਤ’
Thursday, Jul 29, 2021 - 12:28 PM (IST)
ਟੋਕੀਓ (ਭਾਸ਼ਾ): ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ (ਪਲੱਸ 91 ਕਿੱਲੋ) ਨੇ ਓਲੰਪਿਕ ਵਿਚ ਡੈਬਿਊ ਕਰਦੇ ਹੋਏ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ ਪਹਿਲੇ ਹੀ ਮੁਕਾਬਲੇ ਵਿਚ ਹਰਾ ਕੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੋਵਾਂ ਮੁੱਕੇਬਾਜ਼ਾਂ ਦਾ ਇਹ ਪਹਿਲਾ ਓਲੰਪਿਕ ਹੈ। ਸਤੀਸ਼ ਨੇ 4-1 ਨਾਲ ਜਿੱਤ ਦਰਜ ਕੀਤੀ। ਦੋ ਵਾਰ ਏਸ਼ੀਆਈ ਚੈਂਪੀਅਨਿਸ਼ਪ ਦੇ ਕਾਂਸੀ ਤਮਗਾ ਜੇਤੂ ਸਤੀਸ਼ ਨੂੰ ਬਰਾਊਨ ਦੇ ਖ਼ਰਾਬ ਫੁੱਟਵਰਕ ਦਾ ਫ਼ਾਇਦਾ ਮਿਲਿਆ। ਉਨ੍ਹਾਂ ਨੂੰ ਹਾਲਾਂਕਿ ਮੁਕਾਬਲੇ ਵਿਚ ਮੱਥੇ ’ਤੇ ਸੱਟ ਵੀ ਲੱਗੀ। ਹੁਣ ਸਤੀਸ਼ ਦਾ ਸਾਹਮਣਾ ਉਜਬੇਕੀਸਤਾਨ ਦੇ ਬਖੋਦਿਰ ਜਾਲੋਲੋਵ ਨਾਲ ਹੋਵੇਗਾ ਜੋ ਮੌਜੂਦਾ ਵਿਸ਼ਵ ਅਤੇ ਏਸ਼ੀਆਈ ਚੈਂਪੀਅਨ ਹੈ।
ਜਾਲੋਲੋਵ ਨੇ ਅਰਜਬੈਜਾਨ ਦੇ ਮੁਹੰਮਦ ਅਬਦੁੱਲਾਯੇਵ ਨੂੰ 5-0 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ 2018 ਦੇ ਚਾਂਦੀ ਤਮਗਾ ਜੇਤੂ ਸਤੀਸ਼ ਨੇ ਸੱਜੇ ਹੱਥ ਨਾਲ ਲਗਾਤਾਰ ਮੁੱਕੇ ਮਾਰਦੇ ਹੋਏ ਬਰਾਊਨ ਨੂੰ ਗਲਤੀਆਂ ਕਰਨ ’ਤੇ ਮਜ਼ਬੂਰ ਕੀਤਾ। ਬਰਾਊਨ ਉਨ੍ਹਾਂ ਨੂੰ ਇਕ ਵੀ ਦਮਦਾਰ ਮੁੱਕਾ ਨਹੀਂ ਮਾਰ ਸਕੇ। ਜਮੈਕਾ ਵੱਲੋਂ 1996 ਦੇ ਬਾਅਦ ਓਲੰਪਿਕ ਲਈ ਕੁਆਈਫਾਈ ਕਰਨ ਵਾਲੇ ਪਹਿਲੇ ਮੁੱਕੇਬਾਜ਼ ਬਰਾਊਨ ਉਦਘਾਟਨ ਸਮਾਰੋਹ ਵਿਚ ਆਪਣੇ ਦੇਸ਼ ਦੇ ਝੰਡਾ ਬਰਦਾਰ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।