ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ
Wednesday, Aug 04, 2021 - 03:43 PM (IST)
ਟੋਕੀਓ (ਭਾਸ਼ਾ) : ਰਵੀ ਦਹੀਆ ਓਲੰਪਿਕ ਦੇ ਫਾਈਨਲ ਵਿਚ ਪਹੁੰਚਣ ਵਾਲੇ ਦੂਜੇ ਪਹਿਲਵਾਨ ਬਣ ਗਏ, ਜਿਨ੍ਹਾਂ ਨੇ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਕਜ਼ਾਖਿਸਤਾਨ ਦੇ ਨੁਰਿਸਲਾਮ ਸਨਾਯੇਵ ਨੂੰ ਹਰਾਇਆ। ਇਸ ਦੇ ਨਾਲ ਹੀ ਰਵੀ ਨੇ ਭਾਰਤ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ। ਚੌਥਾ ਦਰਜਾ ਪ੍ਰਾਪਤ ਭਾਰਤੀ 2-9 ਨਾਲ ਪਿੱਛੇ ਸੀ ਪਰ ਦਹੀਆ ਨੇ ਵਾਪਸੀ ਕਰਦੇ ਹੋਏ ਆਪਣੇ ਵਿਰੋਧੀ ਦੇ ਦੋਵਾਂ ਪੈਰਾਂ ’ਤੇ ਹਮਲਾ ਕੀਤਾ ਅਤੇ ਉਸ ਦੇ ਡਿੱਗਣ ਨਾਲ ਜਿੱਤਣ ਵਿਚ ਕਾਮਯਾਬ ਰਹੇ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ 2012 ਲੰਡਨ ਓਲੰਪਿਕ ਵਿਚ ਫਾਈਲਲ ਵਿਚ ਜਗ੍ਹਾ ਬਣਾ ਕੇ ਚਾਂਦੀ ਤਮਗਾ ਜਿੱਤਿਆ ਸੀ। ਦਹੀਆ ਨੇ ਇਸ ਤੋਂ ਪਹਿਲਾਂ ਦੋਵੇਂ ਮੁਕਾਬਲੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਜਿੱਤੇ ਸਨ।
ਇਹ ਵੀ ਪੜ੍ਹੋ: Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ
ਕੇ.ਡੀ. ਜਾਧਵ ਭਾਰਤ ਨੂੰ ਕੁਸ਼ਤੀ ਵਿਚ ਤਮਗਾ ਦਿਵਾਉਣ ਵਾਲੇ ਪਹਿਲੇ ਪਹਿਲਵਾਨ ਸਨ, ਜਿਨ੍ਹਾਂ ਨੇ 1952 ਦੇ ਹੇਲਸਿੰਕੀ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਦੇ ਬਾਅਦ ਸੁਸ਼ੀਲ ਕੁਮਾਰ ਨੇ ਬੀਜਿੰਗ ਵਿਚ ਕਾਂਸੀ ਅਤੇ ਲੰਡਨ ਵਿਚ ਚਾਂਦੀ ਤਮਗਾ ਹਾਸਲ ਕੀਤਾ। ਸੁਸ਼ੀਲ ਓਲੰਪਿਕ ਵਿਚ ਦੋ ਵਿਅਕਤੀਗਤ ਮੁਕਾਬਲਿਆਂ ਦੇ ਤਮਗਾ ਜਿੱਤਣ ਵਾਲੇ ਇਕਲੌਤੇ ਭਾਰਤੀ ਸਨ ਪਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਕਾਂਸੀ ਜਿੱਤ ਕੇ ਬਰਾਬਰੀ ਕੀਤੀ। ਲੰਡਨ ਓਲੰਪਿਕ ਵਿਚ ਯੋਗੇਸ਼ਵਰ ਦੱਤ ਨੇ ਵੀ ਕਾਂਸੀ ਤਮਗਾ ਜਿੱਤਿਆ ਸੀ। ਉਥੇ ਹੀ ਸਾਕਸ਼ੀ ਮਲਿਕ ਨੇ ਰਿਓ ਓਲੰਪਿਕ 2016 ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਫਾਈਨਲ ਦੀ ਦੌੜ ’ਚੋਂ ਬਾਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।