ਵਿਰੋਧੀ ਖਿਡਾਰੀ ਨੂੰ ਲੱਗੀ ਸੱਟ ਤਾਂ ਐਥਲੀਟ ਦੇ ਫ਼ੈਸਲੇ ਨੇ ਜਿੱਤੇ ਲੋਕਾਂ ਦੇ ਦਿਲ, ਦੋਵਾਂ ਨੂੰ ਮਿਲਿਆ ਸੋਨ ਤਮਗਾ

Tuesday, Aug 03, 2021 - 11:22 AM (IST)

ਵਿਰੋਧੀ ਖਿਡਾਰੀ ਨੂੰ ਲੱਗੀ ਸੱਟ ਤਾਂ ਐਥਲੀਟ ਦੇ ਫ਼ੈਸਲੇ ਨੇ ਜਿੱਤੇ ਲੋਕਾਂ ਦੇ ਦਿਲ, ਦੋਵਾਂ ਨੂੰ ਮਿਲਿਆ ਸੋਨ ਤਮਗਾ

ਟੋਕੀਓ– ਦੁਨੀਆ ਦੇ ਕਿਸੇ ਵੀ ਐਥਲੀਟ ਦਾ ਸਭ ਤੋਂ ਵੱਡਾ ਸੁਫ਼ਨਾ ਓਲੰਪਿਕ ਸੋਨ ਤਮਗਾ ਜਿੱਤਣਾ ਹੁੰਦਾ ਹੈ। ਇਹ ਖੇਡ ਵਿਚ ਕਾਮਯਾਬੀ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾਂਦਾ ਹੈ ਪਰ ਕਤਰ ਦਾ ਐਥਲੀਟ ਮੁਤਾਜ ਏਸਸਾ ਬਾਰਸ਼ਿਮ ਇਸ ਤੋਂ ਵੀ ਇਕ ਕਦਮ ਅੱਗੇ ਨਿਕਲ ਗਿਆ। ਉਸ ਨੇ ਓਲੰਪਿਕ ਸੋਨ ਤਮਗੇ ਦੇ ਨਾਲ-ਨਾਲ ਮਨੁੱਖਤਾ ਦਾ ਤਮਗਾ ਤੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦਾ ਦਿਲ ਵੀ ਜਿੱਤ ਲਿਆ। ਬਾਰਸ਼ਿਮ ਨੇ ਫਾਈਨਲ ਦੌਰਾਨ ਜ਼ਖ਼ਮੀ ਹੋ ਗਏ ਇਟਲੀ ਦੇ ਗਿਆਨਮਾਰਕੋ ਤਾਂਬੇਰੀ ਨੂੰ ਵੀ ਸੋਨ ਤਮਗਾ ਦਿਵਾਇਆ। 

ਇਹ ਵੀ ਪੜ੍ਹੋ: Tokyo Olympics: ਹਾਕੀ ਸੈਮੀਫਾਈਨਲ ’ਚ ਹਾਰਿਆ ਭਾਰਤ, PM ਮੋਦੀ ਨੇ ਕਿਹਾ- ‘ਹਾਰ ਅਤੇ ਜਿੱਤ ਜੀਵਨ ਦਾ ਹਿੱਸਾ’

PunjabKesari

ਇਹ ਘਟਨਾ ਹੋਈ ਟੋਕੀਓ ਓਲੰਪਿਕ ਵਿਚ ਪੁਰਸ਼ਾਂ ਦੇ ਹਾਈ ਜੰਪ ਇਵੈਂਟ ਦੌਰਾਨ। ਬਾਰਿਸ਼ਮ ਤੇ ਤਾਂਬੇਰੀ ਦੋਵਾਂ ਨੇ 2.37 ਮੀਟਰ ਦੀ ਛਾਲ ਲਗਾਈ ਤੇ ਇਕੱਠੇ ਪਹਿਲੇ ਸਥਾਨ ’ਤੇ ਰਹੇ। ਇਸ ਤੋਂ ਬਾਅਦ ਇਵੈਂਟ ਆਯੋਜਕਾਂ ਨੇ ਦੋਵਾਂ ਨੂੰ 3-3 ਜੰਪ ਹੋਰ ਲਾਉਣ ਨੂੰ ਕਿਹਾ। ਦੋਵਾਂ ਵਿਚੋਂ ਕੋਈ ਵੀ ਐਥਲੀਟ ਇਨ੍ਹਾਂ 3 ਜੰਪਾਂ ਵਿਚ 2.37 ਮੀਟਰ ਦੇ ਉੱਪਰ ਨਹੀਂ ਜਾ ਸਕਿਆ। ਜਦੋਂ ਵਾਧੂ 3 ਜੰਪ ਲਾਉਣ ਤੋਂ ਬਾਅਦ ਵੀ ਜੇਤੂ ਦਾ ਫ਼ੈਸਲਾ ਨਹੀਂ ਹੋਇਆ ਤਾਂ ਆਯੋਜਕਾਂ ਨੇ ਉਨ੍ਹਾਂ ਨੂੰ 1-1 ਵਾਰ ਹੋਰ ਜੰਪ ਲਗਾਉਣ ਨੂੰ ਕਿਹਾ ਪਰ ਉਦੋਂ ਤਕ ਇਟਾਲੀਅਨ ਐਥਲੀਟ ਤਾਂਬੇਰੀ ਜ਼ਖ਼ਮੀ ਹੋ ਚੁੱਕਾ ਸੀ। ਪੈਰ ਦੀ ਸੱਟ ਦੇ ਕਾਰਨ ਉਸ ਨੇ ਨਾਂ ਵਾਪਸ ਲੈ ਲਿਆ। ਹੁਣ ਬਾਰਸ਼ਿਮ ਕੋਲ ਮੌਕਾ ਸੀ ਕਿ ਉਹ ਇਕ ਬਿਹਤਰ ਜੰਪ ਲਗਾਏ ਤੇ ਸੋਨ ਤਮਗਾ ਆਪਣੇ ਨਾਂ ਕਰ ਲਵੇ।

ਇਹ ਵੀ ਪੜ੍ਹੋ: ਬੈਡਮਿੰਟਨ ’ਚ ਭਾਰਤ ਦੀ ਝੋਲੀ ਪਿਆ ਕਾਂਸੀ ਤਮਗਾ, ਹੁਣ ਮੋਦੀ ਨਿਭਾਉਣਗੇ P. V. ਸਿੰਧੂ ਨਾਲ ਕੀਤਾ ਵਾਅਦਾ

ਇਟਾਲੀਅਨ ਐਥਲੀਟ ਦੇ ਬਾਹਰ ਹੋਣ ਤੋਂ ਬਾਅਦ ਬਾਰਸ਼ਿਮ ਨੇ ਆਯੋਜਕਾਂ  ਤੋਂ ਪੁੱਛਿਆ ਕਿ ਜੇਕਰ ਉਹ ਵੀ ਨਾਂ ਵਾਪਸ ਲੈ ਲੈਂਦਾ ਹੈ ਤਾਂ ਕੀ ਹੋਵੇਗਾ। ਆਯੋਜਕਾਂ ਨੇ ਰੂਲ ਬੁੱਕ ਚੈੱਕ ਕੀਤੀ ਤੇ ਕਿਹਾ ਕਿ ਜੇਕਰ ਤੁਸੀਂ ਵੀ ਨਾਂ ਵਾਪਸ ਲੈਂਦੇ ਹੋ ਤਾਂ ਸਾਨੂੰ ਤੁਹਾਨੂੰ ਦੋਵਾਂ ਨੂੰ ਸੋਨ ਤਮਗਾ ਦੇਣਾ ਪਵੇਗਾ। ਬਾਰਸ਼ਿਮ ਨੇ ਇਸ ਤੋਂ ਬਾਅਦ ਆਖਰੀ ਜੰਪ ਤੋਂ ਨਾਂ ਵਾਪਸ ਲੈ ਲਿਆ ਤੇ ਫਿਰ ਉਸ ਨੂੰ ਤੇ ਤਾਂਬੇਰੀ ਦੋਵਾਂ ਨੂੰ ਸੋਨ ਤਮਗਾ ਦਿੱਤਾ ਗਿਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News