ਟੋਕੀਓ ਓਲੰਪਿਕ ਦਾ 2021 ਵਿਚ ਹੋਵੇਗਾ ਆਯੋਜਨ : ਜਾਪਾਨੀ ਪ੍ਰਧਾਨ ਮੰਤਰੀ

Monday, Nov 16, 2020 - 03:53 PM (IST)

ਟੋਕੀਓ ਓਲੰਪਿਕ ਦਾ 2021 ਵਿਚ ਹੋਵੇਗਾ ਆਯੋਜਨ : ਜਾਪਾਨੀ ਪ੍ਰਧਾਨ ਮੰਤਰੀ

ਟੋਕੀਓ (ਵਾਰਤਾ) : ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਬਾਕ ਨੂੰ ਕਿਹਾ ਕਿ ਟੋਕੀਓ ਓਲੰਪਿਕ ਦਾ ਪ੍ਰਬੰਧ 2021 ਵਿਚ ਹੋਵੇਗਾ। ਕੋਰੋਨਾ ਦੇ ਮੱਦੇਨਜ਼ਰ 2020 ਦੀਆਂ ਗਰਮੀਆਂ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਨੂੰ 2021 ਤੱਕ ਮੁਲਤਵੀ ਕਰ ਦਿੱਤਾ ਗਿਆ । ਥਾਮਸ ਬਾਕ ਓਲੰਪਿਕ ਖੇਡਾਂ ਦੇ ਆਯੋਜਨ ਦੀ ਸੁਰੱਖਿਆ ਵਿਵਸਥਾ ਦੇ ਸੰਬੰਧ ਵਿਚ ਜਾਪਾਨੀ ਅਧਿਕਾਰੀਆਂ ਨਾਲ ਚਰਚਾ ਕਰਣ ਦੇ ਮੱਦੇਨਜਰ 4 ਦਿਨਾਂ ਯਾਤਰਾ 'ਤੇ ਟੋਕੀਓ ਪੁੱਜੇ ਹਨ।

ਸੁਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ, 'ਮੈਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਓਲੰਪਿਕ ਦੇ ਸਫ਼ਲ ਆਯੋਜਨ ਦੇ ਮੱਦੇਨਜ਼ਰ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿਚ ਰੱਖ ਰਹੇ ਹਾਂ ਅਤੇ ਰਾਸ਼ਟਰਪਤੀ ਬੈਸ਼ ਦੇ ਨਾਲ ਮਿਲ ਕੇ ਦਰਸ਼ਕਾਂ ਨੂੰ ਇਕ ਸੁਰੱਖਿਅਤ ਅਹਿਸਾਸ ਕਰਾਉਣ ਦੀ ਦਿਸ਼ਾ ਵਿਚ ਵਚਨਬੱਧ ਹਾਂ।' ਉਨ੍ਹਾਂ ਨੇ ਆਈ.ਓ.ਸੀ. ਮੁਖੀ ਨੂੰ ਭਰੋਸਾ ਦਿਵਾਇਆ ਕਿ ਉਹ ਸਮਰ ਓਲੰਪਿਕ ਦਾ ਆਯੋਜਨ ਕਰਕੇ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ, 'ਇਨਸਾਨੀਅਤ ਨੇ ਮਹਾਮਾਰੀ 'ਤੇ ਜਿੱਤ ਪਾ ਲਈ।' ਜਾਪਾਨੀ ਪ੍ਰਧਾਨ ਮੰਤਰੀ ਅਨੁਸਾਰ ਇਸ ਨਾਲ ਦੁਨੀਆ ਨੂੰ ਇਹ ਸੰਦੇਸ਼ ਵੀ ਜਾਵੇਗਾ ਕਿ ਉਨ੍ਹਾਂ ਦਾ ਦੇਸ਼ ਵਿਨਾਸ਼ਕਾਰੀ ਭੂਚਾਲ ਅਤੇ 2011 ਦੀ ਸੁਨਾਮੀ ਤੋਂ ਉਬਰ ਗਿਆ। ਟੋਕੀਓ ਓਲੰਪਿਕ ਦੇ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਦੀ ਉਮੀਦ ਹੈ।


author

cherry

Content Editor

Related News