ਅਤਨੂ ਦਾਸ ਨੇ ਓਲੰਪਿਕ ਤੀਰਅੰਦਾਜ਼ੀ ਦੇ ਵਿਅਕਤੀਗਤ ਮੁਕਾਬਲੇ ਦੇ ਤੀਜੇ ਰਾਊਂਡ 'ਚ ਕੀਤਾ ਪ੍ਰਵੇਸ਼

Thursday, Jul 29, 2021 - 05:49 PM (IST)

ਟੋਕੀਓ (ਭਾਸ਼ਾ): ਭਾਰਤੀ ਤੀਰਅੰਦਾਜ਼ ਅਤਨੂ ਦਾਸ ਨੇ 2 ਵਾਰ ਦੇ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੇ ਓਹ ਜਿਨ ਹਯੇਕ ਨੂੰ ਦੂਜੇ ਰਾਊਂਡ ਦੇ ਰੋਮਾਂਚਕ ਮੁਕਾਬਲੇ ਵਿਚ ਸ਼ੂਟ-ਆਫ਼ ਵਿਚ ਹਰਾ ਕੇ ਟੋਕੀਓ ਓਲੰਪਿਕ ਪੁਰਸ਼ ਵਿਅਕਤੀਗਤ ਮੁਕਾਬਲੇ ਦੇ ਤੀਜੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ ਹੈ। ਦਾਸ ਨੇ ਪਛੜਨ ਦੇ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ 6-5 ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ

ਸ਼ੂਟ-ਆਫ ਵਿਚ ਲੰਡਨ ਓਲੰਪਿਕ ਖੇਡਾਂ ਦੇ ਵਿਅਕਤੀਗਤ ਸੋਨ ਤਮਗਾ ਜੇਤੂ ਜਿਨ ਹਯੇਕ ਨੇ 9 ਅੰਕ ਹਾਸਲ ਕੀਤੇ, ਉਸ ਤੋਂ ਬਾਅਦ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਦਾਸ ਨੇ 10 ਅੰਕ 'ਤੇ ਨਿਸ਼ਾਨਾ ਲਗਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਯਕੀਨੀ ਬਣਾਇਆ। ਜਿਨ ਹਯੇਕ ਕੋਰੀਅਨ ਟੀਮ ਦਾ ਹਿੱਸਾ ਵੀ ਸੀ, ਜਿਸਨੇ ਮੌਜੂਦਾ ਖੇਡਾਂ ਵਿਚ ਟੀਮ ਸੋਨ ਤਮਗਾ ਜਿੱਤਿਆ। ਯੁਮੇਨੋਸ਼ੀਮਾ ਫਾਈਨਲ ਫੀਲਡ 'ਤੇ ਅਤਨੂ ਨੂੰ ਹਵਾ ਦੇ ਅਨੁਕੂਲ ਹੋਣ ਵਿਚ ਥੋੜ੍ਹੀ ਪਰੇਸ਼ਾਨੀ ਆਈ ਪਰ ਉਹ ਅਹਿਮ ਸਮੇਂ 'ਤੇ ਸਬਰ ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ। ਦਾਸ ਦੀ ਕਾਰਗੁਜ਼ਾਰੀ ਵਿਚ ਇਕਸਾਰਤਾ ਦੀ ਘਾਟ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਮਨੂ 25 ਮੀਟਰ ਪਿਸਤੌਲ ਕੁਆਲੀਫਿਕੇਸ਼ਨ ’ਚ 5ਵੇਂ ਅਤੇ ਰਾਹੀ 25ਵੇਂ ਸਥਾਨ ’ਤੇ

ਉਨ੍ਹਾਂ ਨੇ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਚੀਨੀ ਤਾਈਪੇ ਦੇ ਯੂ ਚੇਂਗ ਡੇਂਗ 'ਤੇ ਪਹਿਲੇ ਰਾਊਂਡ ਵਿਚ 6-4 ਦੀ ਜਿੱਤ ਦੌਰਾਨ ਵਿਰੋਧੀ ਖਿਡਾਰੀ ਨੂੰ ਵਾਪਸੀ ਦੇ ਮੌਕੇ ਦਿੱਤੇ ਪਰ ਜਿਨ ਹਯੇਕ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਖ਼ਰੀ 16 ਰਾਊਂਡ ਵਿਚ ਦਾਸ ਦਾ ਮੁਕਾਬਲਾ ਜਪਾਨ ਦੇ ਤਾਕਾਹਾਰੂ ਫੁਰੂਕਾਵਾ ਨਾਲ ਹੋਵੇਗਾ, ਜੋ ਲੰਡਨ ਓਲੰਪਿਕ ਵਿਚ ਵਿਅਕਤੀਗਤ ਚਾਂਦੀ ਦਾ ਤਗਮਾ ਜੇਤੂ ਹੈ। ਫੁਰੂਕਾਵਾ ਇੱਥੇ ਕਾਂਸੀ ਤਮਗਾ ਜਿੱਤਣ ਵਾਲੀ ਜਾਪਾਨ ਟੀਮ ਦਾ ਵੀ ਹਿੱਸਾ ਸਨ। ਮਹਿਲਾ ਅਤੇ ਪੁਰਸ਼ ਵਰਗ ਦੇ ਬਾਕੀ ਬਚੇ ਵਿਅਕਤੀਗਤ ਵਰਗ ਜੇ ਮੁਕਾਬਲੇ ਹੁਣ ਕ੍ਰਮਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਹੋਣਗੇ, ਜਿਸ ਵਿਚ ਤਗਮਾ ਰਾਊਂਡ ਦੇ ਮੁਕਾਬਲੇ ਵੀ ਸ਼ਾਮਲ ਹਨ। ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿਚ ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਹਾਰ ਕੇ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਮਹਿਲਾ ਦੇ ਵਿਅਕਤੀਗਤ ਵਰਗ ਵਿਚ ਦਾਸ ਦੀ ਪਤਨੀ ਅਤੇ ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਵੀ ਤੀਜੇ ਰਾਊਂਡ  ਵਿਚ ਜਗ੍ਹਾ ਬਣਾ ਚੁੱਕੀ ਹੈ। ਦੀਪਿਕਾ ਸ਼ੁੱਕਰਵਾਰ ਨੂੰ ਪ੍ਰੀ ਕੁਆਰਟਰ ਫਾਈਨਲ ਵਿਚ ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਣ ਰੂਸ ਦੀ ਸੇਨੀਆ ਪਰੋਵਾ ਨਾਲ ਭਿੜੇਗੀ।

ਇਹ ਵੀ ਪੜ੍ਹੋ: Tokyo Olympics: ਜਿੱਤ ਵੱਲ ਵਧੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ, ਜਮੈਕਾ ਦੇ ਬਾਕਸਰ ’ਤੇ ਕੀਤੀ ‘ਮੁੱਕਿਆਂ ਦੀ ਬਰਸਾਤ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News