ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
Wednesday, Aug 04, 2021 - 07:59 PM (IST)
ਟੋਕੀਓ- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਓਲੰਪਿਕ ਖੇਡਾਂ ’ਚ ਸ਼ਾਨਦਾਰ ਸ਼ੁਰੂਆਤ ਕਰ ਕੇ ਪਹਿਲੇ ਦਿਨ 4 ਅੰਡਰ 67 ਦਾ ਸਕੋਰ ਕਰ ਕੇ ਸੰਯੁਕਤ ਦੂਜਾ ਸਥਾਨ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ
5 ਸਾਲ ਪਹਿਲਾਂ ਰੀਓ ਓਲੰਪਿਕ ’ਚ ਗੋਲਫ ਜਗਤ ਦਾ ਧਿਆਨ ਖਿੱਚਣ ਵਾਲੀ ਅਦਿਤੀ ਦੁਨੀਆ ਦੀ ਨੰਬਰ ਇਕ ਗੋਲਫਰ ਨੈਲੀ ਕੋਰਡਾ ਦੇ ਨਾਲ ਦੂਜੇ ਸਥਾਨ ਉੱਤੇ ਹੈ। ਉਹ ਟਾਪ ’ਤੇ ਕਾਬਿਜ਼ ਸਵੀਡਨ ਦੀ ਮੇਡੇਲੇਨੇ ਸੈਗਸਟ੍ਰੋਮ ਤੋਂ ਇਕ ਸ਼ਾਟ ਪਿੱਛੇ ਹੈ। ਅਦਿਤੀ ਟਾਪ ’ਤੇ ਵੀ ਰਹਿ ਸਕਦੀ ਸੀ ਪਰ ਉਸ ਨੇ 18ਵੇਂ ਹੋਲ ਉੱਤੇ ਬੋਗੀ ਕੀਤਾ। ਉਹ ਮਹਿਲਾ ਗੋਲਫ ਦੇ ਵੱਡੇ ਨਾਵਾਂ ਨਾਲ ਅੱਗੇ ਰਹੇ, ਜਿਨ੍ਹਾਂ ’ਚ ਪਿਛਲੇ ਚੈਂਪੀਅਨ ਇਨਬੀ ਪਾਰਕ ਸ਼ਾਮਲ ਹਨ। ਭਾਰਤ ਦੀ ਦਿਕਸ਼ਾ ਡਾਗਰ ਨੇ ਪੰਜ ਬੋਗੀ ਕੀਤੇ ਅਤੇ ਕੋਈ ਬਰਡੀ ਨਹੀਂ ਲਾ ਸਕੀ। ਉਹ 56ਵੇਂ ਸਥਾਨ ’ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।