ਟੋਕੀਓ ਓਲੰਪਿਕ: 13 ਸਾਲ ਦੀਆਂ ਬੱਚੀਆਂ ਨੇ ਸਕੇਟਿੰਗ ’ਚ ਰਚਿਆ ਇਤਿਹਾਸ, ਜਿੱਤੇ ਗੋਲਡ ਅਤੇ ਚਾਂਦੀ ਦੇ ਤਮਗੇ
Monday, Jul 26, 2021 - 05:50 PM (IST)
ਟੋਕੀਓ (ਭਾਸ਼ਾ) : ਸਕੇਟ ਬੋਰਡਿੰਗ ਵਿਚ ਹੈਰਾਨੀਜਨਕ ਕਰਤਬ ਦਿਖਾ ਕੇ 13 ਸਾਲ ਦੀਆਂ 2 ਬੱਚੀਆਂ ਨੇ ਟੋਕੀਓ ਓਲੰਪਿਕ ਵਿਚ ਸੋਨ ਅਤੇ ਚਾਂਦੀ ਦੇ ਤਮਗੇ ਜਿੱਤ ਲਏ, ਜਦੋਂਕਿ ਕਾਂਸੀ ਤਮਗਾ ਜਿੱਤਣ ਵਾਲੀ ਵੀ 16 ਸਾਲ ਦੀ ਸੀ। ਆਮ ਤੌਰ ’ਤੇ ਜਿਸ ਉਮਰ ਵਿਚ ਬੱਚੇ ਖਿਡੌਣੇ ਜਾਂ ਵੀਡੀਓ ਗੇਮ ਨਾਲ ਖੇਡਦੇ ਹਨ। ਇਨ੍ਹਾਂ ਕੁੜੀਆਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਕਰਕੇ ਪੁਰਸ਼ਾਂ ਦੇ ਇਸ ਖੇਡ ’ਤੇ ਦਬਦਬੇ ਨੂੰ ਤੋੜਿਆ।
ਇਹ ਵੀ ਪੜ੍ਹੋ: ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ, ਰੱਖਿਆ ਇਹ ਨਾਮ
ਜਾਪਾਨ ਦੀ ਮੋਮਿਜੀ ਨਿਸ਼ੀਆ ਨੇ ਪਹਿਲਾ ਓਲੰਪਿਕ ਖੇਡਦੇ ਹੋਏ ਸੋਨ ਤਮਗਾ ਆਪਣੇ ਨਾਮ ਕੀਤਾ। ਹੁਣ ਤੱਕ ਪੁਰਸ਼ਾਂ ਦੇ ਦਬਦਬੇ ਵਾਲੀ ਇਸ ਖੇਡ ਵਿਚ ਕੁੜੀਆਂ ਦੇ ਇਸ ਯਾਦਗਾਰ ਪ੍ਰਦਰਸ਼ਨ ਨੇ ਖੇਡ ਦਾ ਭਵਿੱਖ ਉਜਵਲ ਕਰ ਦਿੱਤਾ ਹੈ। ਚਾਂਦੀ ਤਮਗਾ ਬ੍ਰਾਜ਼ੀਲ ਦੀ ਰੇਸਾ ਲੀਲ ਨੂੰ ਮਿਲਿਆ ਜੋ 13 ਸਾਲ ਦੀ ਹੀ ਹੈ। ਉਥੇ ਹੀ ਕਾਂਸੀ ਤਮਗਾ ਜਾਪਾਨ ਦੀ ਫੁਨਾ ਨਾਕਾਇਮਾ ਨੂੰ ਮਿਲਿਆ। ਖਿਡਾਰੀਆਂ ਦਾ ਇਹ ਪਹਿਲਾ ਓਲੰਪਿਕ ਸੀ ਅਤੇ ਆਪਣੇ ਪਹਿਲੇ ਹੀ ਓਲੰਪਿਕ ਵਿਚ ਇਨ੍ਹਾਂ ਤਿੰਨੋਂ ਖਿਡਾਰਣਾਂ ਦਾ ਦਬਦਬਾ ਰਿਹਾ। ਇਨ੍ਹਾਂ ਨੇ ਦੇਸ਼ ਲਈ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਇਹ ਵੀ ਪੜ੍ਹੋ: ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਨੇ ਜਿੱਤੇ 5 ਗੋਲਡ ਸਮੇਤ 13 ਤਮਗੇ, PM ਨੇ ਦਿੱਤੀ ਵਧਾਈ
20 ਮੁਕਾਬਲਿਆਂ ਦੇ ਮਹਿਲਾ ਵਰਗ ਵਿਚ ਬ੍ਰਾਜ਼ੀਲ ਦੀ ਲੇਤੀਸੀਆ ਬੁਫੋਨੀ ਵੀ ਸੀ, ਜਿਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਡਣ ਤੋਂ ਰੋਕਣ ਲਈ ਉਨ੍ਹਾਂ ਦਾ ਸਕੇਟ ਬੋਰਡ 2 ਹਿੱਸਿਆਂ ਵਿਚ ਤੋੜ ਦਿੱਤਾ ਸੀ। ਕੈਨੇਡਾ ਦੀ ਏਨੀ ਗੁਗਲੀਆ ਜਦੋਂ ਸਕੇਟਿੰਗ ਸਿੱਖ ਰਹੀ ਸੀ ਤਾਂ ਪਹਿਲੇ 2 ਸਾਲ ਕੋਈ ਹੋਰ ਕੁੜੀ ਉਨ੍ਹਾਂ ਨਾਲ ਨਹੀਂ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ ਯੂਟਾ ’ਚ ਰੇਤਲੇ ਤੂਫ਼ਾਨ ਦਾ ਕਹਿਰ, ਆਪਸ ’ਚ ਟਕਰਾਈਆਂ 20 ਗੱਡੀਆਂ, 7 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।