ਟੋਕੀਓ ਓਲੰਪਿਕ ਦੌਰਾਨ 10,000 ਪ੍ਰਸ਼ੰਸਕਾਂ ਨੂੰ ਸਟੇਡੀਅਮ ’ਚ ਆਉਣ ਦੀ ਇਜਾਜ਼ਤ

06/21/2021 4:26:38 PM

ਟੋਕੀਓ (ਭਾਸ਼ਾ) : ਜਾਪਾਨ ਦੇ ਆਯੋਜਕਾਂ ਨੇ ਆਗਾਮੀ ਟੋਕੀਓ ਓਲੰਪਿਕ ਖੇਡਾਂ ਦੌਰਾਨ ਸਾਰੇ ਸਥਾਨਾਂ ’ਤੇ ਦਰਸ਼ਕਾਂ ਦੀ ਸੀਮਾ ਨਿਰਧਾਰਤ ਕਰਦੇ ਹੋਏ ਸਟੇਡੀਅਮ ਦੀ ਸਮਰਥਾ ਦੇ 50 ਫ਼ੀਸਦੀ ਲੋਕਾਂ ਨੂੰ ਸਟੇਡੀਅਮ ਵਿਚ ਪਹੁੰਚ ਦੀ ਇਜਾਜ਼ਤ ਦਿੱਤੀ। ਕਿਸੇ ਵੀ ਸਥਾਨ ’ਤੇ ਹਾਲਾਂਕਿ 10 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਵੇਗੀ। ਓਲੰਪਿਕ ਖੇਡਾਂ ਦਾ ਆਯੋਜਨ 23 ਜੁਲਾਈ ਤੋਂ ਕੀਤਾ ਜਾਏਗਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਥਾਨਕ ਆਯੋਜਕਾਂ, ਅੰਤਰਰਾਸ਼ਟਰੀ ਓਲੰਪਿਕ ਕਮੇਟੀ, ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ, ਜਾਪਾਨ ਸਰਕਾਰ ਅਤੇ ਟੋਕੀਓ ਦੀ ਮਹਾਨਗਰ ਸਰਕਾਰ ਦਰਮਿਆਨ ਗੱਲਬਾਤ ਤੋਂ ਬਾਅਦ ਇਸ ਫ਼ੈਸਲੇ ਦਾ ਐਲਾਨ ਕੀਤਾ ਗਿਆ।

ਇਹ ਫ਼ੈਸਲਾ ਦੇਸ਼ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਸ਼ਿਗੇਰ ਓਮੀ ਦੇ ਵਿਚਾਰ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਸਿਫਾਰਸ਼ ਕੀਤੀ ਸੀ ਕਿ ਬਿਨਾਂ ਪ੍ਰਸ਼ੰਸਕਾਂ ਦੇ ਓਲੰਪਿਕ ਆਯੋਜਿਤ ਕਰਨਾ ਹੀ ਸਭ ਤੋਂ ਸੁਰੱਖਿਅਤ ਤਰੀਕਾ ਹੋਵੇਗਾ। ਓਲੰਪਿਕ ਲਈ ਕਈ ਮਹੀਨੇ ਪਹਿਲਾਂ ਵਿਦੇਸ਼ ਤੋਂ ਆਉਣ ਵਾਲੇ ਪ੍ਰਸ਼ੰਸਕਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ੰਸਕਾਂ ’ਤੇ ਹਾਲਾਂਕਿ ਸਖ਼ਤ ਨਿਯਮ ਲਾਗੂ ਹੋਣਗੇ। ਉਨ੍ਹਾਂ ਨੂੰ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਟੇਡੀਅਮ ਦੇ ਅੰਦਰ ਮਾਸਕ ਪਾਉਣਾ ਹੋਵੇਗਾ। ਸਟੇਡੀਅਮ ’ਚੋਂ ਨਿਕਲਣ ਦੇ ਬਾਅਦ ਉਨ੍ਹਾਂ ਨੂੰ ਸਿੱਧਾ ਘਰ ਜਾਣ ਦੀ ਸਲਾਹ ਦਿੱਤੀ ਗਈ ਹੈ। 

ਆਯੋਜਕਾਂ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੇ 36 ਤੋਂ 37 ਲੱਖ ਟਿਕਟ ਸਥਾਨਕ ਲੋਕਾਂ ਕੋਲ ਹਨ। ਪ੍ਰਸ਼ੰਸਕਾਂ ਨੂੰ ਇਜਾਜ਼ਤ ਦੇਣ ਦਾ ਸਮਰਥਨ ਕਰਨ ਵਾਲੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਅਧਿਕਾਰਤ ਐਲਾਨ ਤੋਂ ਪਹਿਲਾਂ ਕਿਹਾ ਕਿ ਜੇਕਰ ਸਥਿਤੀ ਬਦਲਤੀ ਹੈ ਤਾਂ ਉਹ ਪ੍ਰਸ਼ੰਸਕਾਂ ’ਤੇ ਰੋਕ ਲਗਾ ਸਕਦੇ ਹਨ। ਸੁਗਾ ਨੇ ਕਿਹਾ, ‘ਜੇਕਰ ਐਮਰਜੈਂਸੀ ਦੀ ਸਥਿਤੀ ਜ਼ਰੂਰੀ ਹੋਈ ਤਾਂ ਮੈਂ ਲਚੀਲਾ ਰੁੱਖ ਅਪਣਾਵਾਂਗਾ। ਖੇਡਾਂ ਦੇ ਸੁਰੱਖਿਅਤ ਆਯੋਜਨ ਲਈ ਮੈਨੂੰ ਬਿਨਾਂ ਪ੍ਰਸ਼ਸੰਕਾ ਦੇ ਇਸ ਦੇ ਆਯੋਜਨ ’ਤੇ ਕੋਈ ਸੰਕੋਚ ਨਹੀਂ ਹੋਵੇਗਾ।’
 


cherry

Content Editor

Related News