ਟੋਕੀਓ ਓਲੰਪਿਕ : ਕੋਰੋਨਾ ਵਾਇਰਸ ਕਾਰਨ ਵਾਲੰਟੀਅਰ ਟ੍ਰੇਨਿੰਗ ਪ੍ਰੋਗਰਾਮ ਮੁਅੱਤਲ

02/22/2020 1:14:22 PM

ਟੋਕੀਓ : ਟੋਕੀਓ ਓਲੰਪਿਕ 2020 ਦੇ ਆਯੋਜਕਾਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਆਪਣੇ ਵਾਲੰਟੀਅਰਸ ਦਾ ਟ੍ਰੇਨਿੰਗ ਪ੍ਰੋਗਰਾਮ ਮੁਅੱਤਲ ਕਰ ਦਿੱਤਾ ਪਰ ਇਹ ਵੀ ਦੱਸਿਆ ਕਿ ਖੇਡਾਂ ਨੂੰ ਕੋਈ ਖਤਰਾ ਨਹੀਂ ਹੈ।

PunjabKesari

ਟੋਕੀਓ 2020 ਆਯੋਜਕਾਂ ਨੇ ਇੱਥੇ ਜਾਰੀ ਪ੍ਰੈੱਸ ਰਿਲੀਜ਼ 'ਚ ਕਿਹਾ, ''ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਅਸੀਂ ਕਲ ਦਾ ਟ੍ਰੇਨਿੰਗ ਪ੍ਰੋਗਰਾਮ ਰੱਦ ਕਰ ਰਹੇ ਹਾਂ।''  ਇਸ ਵਿਚ ਕਿਹਾ ਗਿਆ ਕਿ ਵਾਲੰਟੀਅਰਸ ਨੂੰ ਵਿਅਕਤੀਗਤ ਤੌਰ 'ਤੇ ਨਵੀਂ ਤਾਰੀਖਾਂ ਦੇ ਬਾਰੇ ਦੱਸਿਆ ਜਾਵੇਗਾ। ਇਸ ਵਿਚ ਇਹ ਵੀ ਕਿਹਾ ਗਿਆ ਕਿ 24 ਜੁਲਾਈ ਤੋਂ ਸ਼ੁਰੂ ਹੋ ਰਹੇ ਓਲੰਪਿਕ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਆਯੋਜਕਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਤੁਰੰਤ ਕੀ ਬਚਾਅ ਕੀਤੇ ਜਾ ਸਕਦੇ ਹਨ ਪਰ ਇਸ ਦੀ ਗਾਰੰਟੀ ਹੈ ਕਿ ਟੋਕੀਓ ਓਲੰਪਿਕ ਸਮੇਂ 'ਤੇ ਹੋਣਗੇ।


Related News