ਓਲੰਪਿਕ ਕੈਂਪ ਤੋਂ ਫ਼ਰਾਰ ਹੋਇਆ ਗੁਆਂਡਾ ਦਾ ਐਥਲੀਟ ਮੱਧ ਜਾਪਾਨ ’ਚ ਮਿਲਿਆ
Wednesday, Jul 21, 2021 - 07:02 PM (IST)
ਟੋਕੀਓ— ਪਿਛਲੇ ਹਫ਼ਤੇ ਪੱਛਮੀ ਜਾਪਾਨ ’ਚ ਓਲੰਪਕ ਤੋੋਂ ਪਹਿਲਾਂ ਟ੍ਰੇਨਿੰਗ ਕੈਂਪ ਦੇ ਦੌਰਾਨ ਫ਼ਰਾਰ ਹੋਏ ਯੁਗਾਂਡਾ ਦੇ ਐਥਲੀਟ ਦੀ ਭਾਲ ਕਰ ਰਹੀ ਪੁਲਸ ਉਸ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਮੱਧ ਜਾਪਾਨ ਦੇ ਮੀਅ ਸੂਬੇ ਦੀ ਪੁਲਸ ਨੇ ਦੱਸਿਆ ਕਿ 20 ਸਾਲ ਦੇ ਵੇਟਲਿਫਟਰ ਜੂਲੀਅਸ ਸੇਕਿਟੋਲੇਕੋ ਨੂੰ ਪੱਛਮੀ ਜਾਪਾਨ ਦੇ ਮੇਜ਼ਬਾਨ ਸ਼ਹਿਰ ਤੋਂ 170 ਕਿਲੋਮੀਟਰ ਦੂਰ ਯੋਕਾਈਚੀ ਸ਼ਹਿਰ ’ਚ ਪਾਇਆ ਗਿਆ। ਪੁਲਸ ਉਸ ਤੋਂ ਪੁੱਛ ਰਹੀ ਹੈ ਕਿ ਉਹ ਸ਼ੁੱਕਰਵਾਰ ਨੂੰ ਓਸਾਕਾ ਸੂਬੇ ਦੇ ਇਜੁਮਿਸਾਨੋ ’ਚ ਆਪਣੇ ਹੋਟਲ ਤੋਂ ਕਿਉਂ ਭੱਜਿਆ।
ਉਸ ਨੇ ਭੱਜਣ ਤੋਂ ਪਹਿਲਾਂ ਇਕ ਨੋਟ ਛੱਡਿਆ ਸੀ ਜਿਸ ’ਚ ਲਿਖਿਆ ਸੀ ਕਿ ਉਹ ਆਪਣੇ ਮੁਲਕ ਨਹੀਂ ਪਰਤਨਾ ਚਾਹੁੰਦਾ। ਇਜੁਮਿਸਾਨੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣਾ ਸਾਮਾਨ ਛੱਡ ਕੇ ਭੱਜਿਆ ਸੀ ਤੇ ਉਸ ਨੇ ਲਿਖਿਆ ਸੀ ਕਿ ਉਹ ਜਾਪਾਨ ’ਚ ਰਹਿਣਾ ਤੇ ਕੰਮ ਕਰਨਾ ਚਾਹੁੰਦਾ ਹੈ। ਜਾਪਾਨ ਪਹੁੰਚਣ ਦੇ ਬਾਅਦ ਜਾਰੀ ਨਵੀਂ ਕੌਮਾਂਤਰੀ ਰੈਂਕਿੰਗ ’ਚ ਉਹ ਓਲੰਪਿਕ ਮਿਆਰਾਂ ਨੂੰ ਪੂਰਾ ਨਹੀਂ ਕਰ ਸਕਿਆ ਸੀ ਤੇ ਉਸ ਨੂੰ ਇਸ ਹਫਤੇ ਆਪਣੇ ਵਤਨ ਪਰਤਨਾ ਸੀ।