ਮਹਾਰਾਸ਼ਟਰ ਦੇ ਪੰਜ ਐਥਲੀਟਾਂ ਨੂੰ ਓਲੰਪਿਕ ਦੀ ਤਿਆਰੀ ਲਈ ਮਿਲੇਗੀ ਮਦਦ
Tuesday, Dec 29, 2020 - 12:31 PM (IST)
ਮੁੰਬਈ— ਨਿਸ਼ਾਨੇਬਾਜ਼ ਰਹੀ ਸਰਨੋਬਤ ਤੇ ਤੇਜਸਵਿਨੀ ਸਾਵੰਤ ਸਮੇਤ ਪੰਜ ਖਿਡਾਰੀਆਂ ਨੂੰ ਮਹਾਰਾਸ਼ਟਰ ਸਰਕਾਰ ਨੇ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ 50 ਲੱਖ ਰੁਪਏ ਦੀ ਮਦਦ ਕੀਤੀਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਓਲੰਪਿਕ ਨੂੰ 2021-21 ਤਕ ਲਈ ਟਾਲ ਦਿੱਤਾ ਗਿਆ ਹੈ। ਮੁੱਖਮੰਤਰੀ ਉੱਧਵ ਠਾਕਰੇ ਨੇ ਸੋਮਵਾਰ ਨੂੰ ਦੱਖਣੀ ਮੁੰਬਈ ’ਚ ਆਪਣੀ ਅਧਿਕਾਰਤ ਰਿਹਾਇਸ਼ ’ਚ ਆਯੋਜਿਤ ਇਕ ਸਮਾਰੋਹ ’ਚ ਸਰਨੋਬਤ ਅਤੇ ਸਾਵੰਤ ਨੂੰ ਧਨ ਰਾਸ਼ੀ ਦਿੱਤੀ।
ਇਹ ਵੀ ਪੜ੍ਹੋ : ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ’ਤੇ ਭਾਵੁਕ ਹੋਏ ਵਿਰਾਟ ਕੋਹਲੀ, ਆਖੀ ਇਹ ਗੱਲ
ਮੁੱਖਮੰਤਰੀ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸਟੀਪਲਚੇਜ਼ ਦੌੜਾਕ ਅਵਿਨਾਸ਼ ਸਾਬਲੇ ਤੇ ਤੀਰਅੰਦਾਜ਼ ਪ੍ਰਵੀਣ ਜਾਧਵ ਨੂੰ ਵੀ ਓਲੰਪਿਕ ਦੀ ਤਿਆਰੀ ਲਈ ਸੂਬੇ ਦੀ ‘ਮਿਸ਼ਨ ਓਲੰਪਿਕ’ ਯੋਜਨਾ ਦੇ ਤਹਿਤ 50 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਉਪ ਮੁੱਖਮੰਤਰੀ ਅਜੀਤ ਪਵਾਰ, ਮੰਤਰੀ ਅਦਿਤੀ ਤਟਕਰੇ ਤੇ ਹੋਰ ਲੋਕਾਂ ਦੀ ਮੌਜੂਦਗੀ ’ਚ ਆਯੋਜਿਤ ਪ੍ਰੋਗਰਾਮ ’ਚ ਪੈਰਾਲੰਪਿਕਸ ਦੀ ਤਿਆਰੀ ਕਰ ਰੇ ਕੌਮਾਂਤਰੀ ਪੈਰਾ-ਨਿਸ਼ਾਨੇਬਾਜ਼ ਸਵਰੂਪ ਉਨਲਕਰ ਨੂੰ ਇਸੇ ਤਹਿਤ ਸਹਾਇਤਾ ਦਿੱਤੀ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।