Tokyo Olympics: ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 5-3 ਨਾਲ ਹਰਾਇਆ
Friday, Jul 30, 2021 - 05:41 PM (IST)

ਟੋਕੀਓ (ਭਾਸ਼ਾ) : ਗੁਰਜੰਟ ਸਿੰਘ ਦੇ 2 ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਟਕੀਓ ਓਲੰਪਿਕ ਖੇਡਾਂ ਦੇ ਪੂਲ ਏ ਦੇ ਆਪਣੇ ਆਖ਼ਰੀ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਜਾਪਾਨ ਨੂੰ 5-3 ਨਾਲ ਹਰਾਇਆ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ, ਜਦੋਂਕਿ ਗੁਰਜੰਟ ਸਿੰਘ (17ਵੇਂ ਅਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਅਤੇ ਨੀਲਕਾਂਤ ਸ਼ਰਮਾ (51ਵੇਂ ਮਿੰਟ) ਨੇ ਮੈਦਾਨੀ ਗੋਲ ਕੀਤੇ।
ਇਹ ਵੀ ਪੜ੍ਹੋ: Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ
ਜਾਪਾਨ ਵੱਲੋਂ ਕੇਂਤਾ ਤਨਾਕਾ (19ਵੇਂ), ਕੋਤਾ ਵਤਾਨਬੇ (33ਵੇਂ) ਅਤੇ ਕਜਾਜੁਮਾ ਮੁਰਾਤਾ (59ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਪਹਿਲਾਂ ਹੀ ਕੁਆਟਰ ਫਾਈਨਲ ਵਿਚ ਆਪਣੀ ਜਗ੍ਹਾ ਯਕੀਨੀ ਕਰ ਚੁੱਕਾ ਸੀ ਪਰ ਇਸ ਜਿੱਤ ਨਾਲ ਉਹ ਵਧੇ ਮਨੋਬਲ ਨਾਲ ਅੰਤਿਮ ਅੱਠ ਦੇ ਮੁਕਾਬਲੇ ਵਿਚ ਉਤਰੇਗਾ। ਭਾਰਤ ਨੇ ਪੂਲ ਪੜਾਅ ਵਿਚ ਜਾਪਾਨ ਦੇ ਇਲਾਵਾ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਨੂੰ ਹਰਾਇਆ ਪਰ ਆਸਟ੍ਰੇਲੀਆ ਤੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।